- ਦੋ ਮੈਚਾਂ ਦੀ ਟੈਸਟ ਲੜੀ ਵਿੱਚ 1-0 ਦੀ ਅਗੇਤ ਹਾਸਲ ਕੀਤੀ
- ਚੇਨਈ/ਪੰਜਾਬ ਪੋਸਟ
- ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਭਾਰਤ ਦੌਰੇ ਤਹਿਤ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਮੈਚ ਦੇ ਚੌਥੇ ਦਿਨ ਹੀ ਬੰਗਲਾਦੇਸ਼ ਨੂੰ ਜ਼ੋਰਦਾਰ ਢੰਗ ਨਾਲ ਮਾਤ ਦੇਣ ਵਿਚ ਕਾਮਯਾਬ ਰਹੀ, ਜਿਸ ਸਦਕਾ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਆਪਣੇ ਸ਼ਾਨਦਾਰ ਰਿਕਾਰਡ ਨੂੰ ਜਾਰੀ ਰੱਖਿਦਆਂ ਇਸ ਲੜੀ ਵਿੱਚ 1-0 ਦੀ ਅਜੇਤੂ ਲੀਡ ਲੈ ਲਈ ਹੈ। ਬੰਗਲਾਦੇਸ਼ ਨੇ ਅੱਜ ਸਵੇਰੇ ਆਪਣੇ ਪਿਛਲੇ ਦਿਨ ਦੇ ਸਕੋਰ 4 ਵਿਕਟਾਂ ਉਤੇ 158 ਦੌੜਾਂ ਤੋਂ ਅਗਾਂਹ ਬੱਲੇਬਾਜ਼ੀ ਸ਼ੁਰੂ ਕੀਤੀ ਪਰ ਇਸ ਦੀ ਸਾਰੀ ਟੀਮ ਕੁੱਲ 234 ਦੌੜਾਂ ਦੇ ਸਕੋਰ ਉਤੇ ਹੀ ਆਊਟ ਹੋ ਗਈ। ਅਸ਼ਿਵਨ ਨੇ 88 ਦੌੜਾਂ ਦੇ ਕੇ 6 ਵਿਕਟਾਂ ਲਈਆਂ ਅਤੇ ਭਾਰਤ ਦੀ ਜਿੱਤ ਦਾ ਰਾਹ ਪੱਧਰਾ ਕੀਤਾ।
ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਦੇ ਫਰਕ ਨਾਲ ਹਰਾਇਆ
Published: