ਪੰਜਾਬ ਪੋਸਟ/ਬਿਓਰੋ
2024 ਲਈ ਜਾਰੀ ਗਲੋਬਲ ਫਾਇਰਪਾਵਰ ਸੂਚੀ ਵਿੱਚ ਸਭ ਤੋਂ ਮਜ਼ਬੂਤ ਫੌਜਾਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਅਮਰੀਕਾ ਸਭ ਤੋਂ ਉੱਪਰ ਹੈ। ਖਾਸ ਗੱਲ ਇਹ ਹੈ ਕਿ ਪਾਕਿਸਤਾਨ 9ਵੇਂ ਸਥਾਨ ’ਤੇ ਹੈ। ਇਸ ਦੇ ਨਾਲ ਹੀ ਘੱਟ ਤਾਕਤਵਰ ਫੌਜਾਂ ਵਾਲੇ ਦੇਸ਼ਾਂ ’ਚ ਭੂਟਾਨ ਦਾ ਨਾਂ ਸਭ ਤੋਂ ਪਹਿਲਾਂ ਸ਼ਾਮਲ ਹੈ। ਭਾਰਤੀ ਫੌਜ ਦੁਨੀਆ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਹੈ।
ਗਲੋਬਲ ਫਾਇਰਪਾਵਰ ਮਿਲਟਰੀ ਸਟਰੈਂਥ ਰੈਂਕਿੰਗ 2024 ਦੀ ਸੂਚੀ ਵਿੱਚ ਅਮਰੀਕਾ, ਰੂਸ, ਚੀਨ, ਭਾਰਤ, ਦੱਖਣੀ ਕੋਰੀਆ, ਬਿ੍ਰਟੇਨ, ਜਾਪਾਨ, ਤੁਰਕੀ, ਪਾਕਿਸਤਾਨ ਅਤੇ ਇਟਲੀ ਲੜੀਵਾਰ ਸ਼ਾਮਲ ਹਨ। ਇਸਦੇ ਚੱਲਦਿਆਂ ਸਭ ਤੋਂ ਘੱਟ ਤਾਕਤਵਰ ਫੌਜ ਵਾਲੇ ਦੇਸ਼ਾਂ ਵਿੱਚ ਭੂਟਾਨ, ਮੋਲਡੋਵਾ, ਸੂਰੀਨਾਮ, ਸੋਮਾਲੀਆ, ਬੇਨਿਨ, ਲਾਈਬੇਰੀਆ, ਬੇਲੀਜ਼, ਸੀਏਰਾ ਲਿਓਨ, ਮੱਧ ਅਫਰੀਕੀ ਗਣਰਾਜ ਅਤੇ ਆਈਸਲੈਂਡ ਆਦਿ ਸ਼ੁਮਾਰ ਹਨ।