ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕਾ ਦੀ ਸੈਂਟਰਲ ਕਮਾਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਨੇ ਯਮਨ ’ਚ ਹੂਤੀਆਂ ਦੇ ਕਬਜ਼ੇ ਵਾਲੇ ਇਲਾਕਿਆਂ ’ਚ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਜ਼ਰੀਏ ਕਿਹਾ ਹੈ ਕਿ ਹੂਤੀਆਂ ਦੇ ਹਥਿਆਰਾਂ ਵਾਲੇ ਟਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੀਨੀ ਖ਼ਬਰ ਏਜੰਸੀ ਸਿਨਹੁਆ ਮੁਤਾਬਕ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਕੌਮਾਂਤਰੀ ਪਾਣੀਆਂ ’ਚ ਆਵਾਜਾਈ ਦੀ ਸੁਰੱਖਿਅਤ ਖੁੱਲ੍ਹ ਯਕੀਨੀ ਬਣਾਉਣ ਦੇ ਇਰਾਦੇ ਨਾਲ ਇਹ ਹਮਲੇ ਕੀਤੇ ਗਏ ਹਨ। ਹੂਤੀਆਂ ਦੇ ਅਲ-ਮਸੀਰਾਹ ਟੀਵੀ ਨੇ ਕਿਹਾ ਕਿ ਅਮਰੀਕੀ-ਬਰਤਾਨਵੀ ਜਲ ਸੈਨਾ ਨੇ ਯਮਨ ਦੇ ਚਾਰ ਸ਼ਹਿਰਾਂ ’ਚ ਹੂਤੀਆਂ ਦੇ 15 ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਹਮਲਿਆਂ ’ਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹੂਤੀ ਟੀਵੀ ਨੇ ਵੀ ਹਮਲਿਆਂ ਦੀ ਪੁਸ਼ਟੀ ਕਰਦੇ ਹੋਏ ਆਪਣੇ ਬੁਲੇਟਿਨਾਂ ’ਚ ਕਿਹਾ ਕਿ ਹਵਾਈ ਹਮਲੇ ਖਾਲੀ ਥਾਵਾਂ ’ਤੇ ਹੋਏ ਹਨ।
ਯਮਨ ਵਿੱਚ ਹੂਤੀਆਂ ਦੇ ਕਬਜ਼ੇ ਵਾਲੇ ਇਲਾਕੇ ਉੱਤੇ ਅਮਰੀਕੀ ਕਮਾਂਡ ਵੱਲੋਂ ਵੱਡੇ ਹਮਲੇ ਦਾ ਦਾਅਵਾ

Published: