ਵਾਸ਼ਿੰਗਟਨ/ਪੰਜਾਬ ਪੋਸਟ
ਦੌੜ ਭੱਜ ਦੀ ਏਸ ਜਿੰਦਗੀ ਵਿੱਚ ਅਧਿਆਤਮਕ ਅਤੇ ਕਸਰਤ ਦੀ ਅਹਿਮੀਅਤ ਨੂੰ ਪਛਾਣਦੇ ਦੁਨੀਆ ਭਰ ਦੇ ਹਜ਼ਾਰਾਂ ਯੋਗ ਪ੍ਰੇਮੀਆਂ ਨੇ ਅੱਜ 10ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ। ਅਮਰੀਕਾ ਦੇ ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਾਈਮਜ਼ ਸਕੁਏਅਰ ਅਲਾਇੰਸ ਦੇ ਨਾਲ ਟਾਈਮਜ਼ ਸਕੁਏਅਰ ਵਿੱਚ ਵਿਸ਼ੇਸ਼ ਯੋਗ ਸੈਸ਼ਨ ਕਰਵਾਏ। ਵਾਸ਼ਿੰਗਟਨ ਵਿੱਚ ਸੈਂਕੜੇ ਯੋਗ ਪ੍ਰੇਮੀ ਇਸ ਦਿਨ ਨੂੰ ਮਨਾਉਣ ਲਈ ਇਕੱਤਰ ਹੋਏ। ਇਸੇ ਤਰ੍ਹਾਂ, ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਵਿੱਚ ਵੀ ਯੋਗ ਦਿਵਸ ਮਨਾਇਆ ਗਿਆ। ਏਸ਼ਿਆਈ ਦੇਸ਼ ਸਿੰਗਾਪੁਰ ਦੇ ਸਿਹਤ ਰਾਜ ਮੰਤਰੀ ਨੇ ਵੀ ਯੋਗ ਦਿਵਸ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਇਸੇ ਤਰਜ਼ ਉੱਤੇ ਦੁਨੀਆ ਦੇ ਕਈ ਹੋਰ ਮੁਲਕਾਂ ਵਿੱਚ ਵੀ ਅੱਜ ਯੋਗ ਦਿਵਸ ਮਨਾਇਆ ਗਿਆ।
ਅਮਰੀਕਾ ਦੇ ਨਿਊਯਾਰਕ ਸਣੇ ਦੁਨੀਆਂ ਭਰ ‘ਚ ਮਨਾਇਆ ਗਿਆ ਆਲਮੀ ਯੋਗ ਦਿਵਸ

Published: