ਪੰਜਾਬ ਪੋਸਟ/ਬਿਓਰੋ
ਯੋਗ ਸਵਾਮੀ ਰਾਮਦੇਵ ਦੀ ਕੰਪਨੀ, ‘ਪਤੰਜਲੀ ਆਯੁਰਵੈਦ ਲਿਮਟਿਡ’ ਨੇ ਦੇਸ਼ ਦੀ ਸਰਬਉੱਚ ਅਦਾਲਤ ਸੁਪ੍ਰੀਮ ਕੋਰਟ ਨੂੰ ਦੱਸਿਆ ਹੈ ਕਿ ਉਸ ਨੇ ਉੱਤਰਾਖੰਡ ਸਟੇਟ ਲਾਇਸੈਂਸਿੰਗ ਅਥਾਰਟੀ ਵਲੋਂ ਬੀਤੇ ਅਪ੍ਰੈਲ ਮਹੀਨੇ ਵਿੱਚ 14 ਪਦਾਰਥਾਂ ਦੇ ਲਾਇਸੈਂਸ ਮੁਅੱਤਲ ਕਰਨ ਤੋਂ ਬਾਅਦ ਇਨਾਂ ਪਦਾਰਥਾਂ ਦੀ ਵਿਕਰੀ ਰੋਕ ਦਿੱਤੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਇਨਾਂ ਪਦਾਰਥਾਂ ਦੀ ਵਿਕਰੀ ਰੋਕਣ ਲਈ ਪਤੰਜਲੀ ਫਰੈਂਚਾਇਜ਼ੀ ਦੀਆਂ 5606 ਦੁਕਾਨਾਂ ਤੋਂ ਵੀ ਇਨਾਂ ਪਦਾਰਥਾਂ ਨੂੰ ਹਟਾ ਲਿਆ ਹੈ। ਇਸ ਤੋਂ ਇਲਾਵਾ ਮੀਡੀਆ ਅਦਾਰਿਆਂ ਨੂੰ ਵੀ ਇਨਾਂ 14 ਪਦਾਰਥਾਂ ਬਾਰੇ ਇਸ਼ਤਿਹਾਰ ਪ੍ਰਕਾਸ਼ਿਤ ਨਾ ਕਰਨ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਪਤੰਜਲੀ ਨੂੰ ਕਿਹਾ ਕਿ ਇਸ ਸਬੰਧ ਵਿੱਚ ਹਲਫਨਾਮਾ ਦੋ ਹਫਤਿਆਂ ਵਿੱਚ ਦਾਇਰ ਕੀਤਾ ਜਾਵੇ। ਚੇਤੇ ਰਹੇ ਕਿ ਇਹ ਪਤੰਜਲੀ ਦੇ ਉਤਪਾਦਾਂ ਸਬੰਧੀ ਗੁੰਮਰਾਹਕੁੰਨ ਇਸ਼ਤਿਹਾਰਾਂ ਦਾ ਮਾਮਲਾ ਸੁਪ੍ਰੀਮ ਕੋਰਟ ਤੱਕ ਪਹੁੰਚਿਆ ਸੀ ਅਤੇ ਅਦਾਲਤ ਨੇ ਕਈ ਵਾਰ ਪਤੰਜਲੀ ਕੰਪਨੀ ਨੂੰ ਫਿਟਕਾਰ ਵੀ ਲਾਈ ਸੀ।
ਯੋਗ ਸਵਾਮੀ ਰਾਮਦੇਵ ਦੀ ਪਤੰਜਲੀ ਕੰਪਨੀ ਨੇ ਆਪਣੇ 14 ਵਿਵਾਦਿਤ ਪਦਾਰਥਾਂ ਦੀ ਵਿਕਰੀ ਰੋਕੀ
Published: