16.8 C
New York

ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੁਨੀਆਂ ਦੇ ਚੋਟੀ ਦੇ 10 ਗੇਂਦਬਾਜ਼ਾਂ ਦੀ ਸੂਚੀ ਵਿੱਚ ਪਹੁੰਚਾ

Published:

Rate this post

ਮੁੰਬਈ/ਪੰਜਾਬ ਪੋਸਟ

ਭਾਰਤ ਦਾ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆਪਣੇ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਆਈਸੀਸੀ ਦੀ ਤਾਜ਼ਾ ਟੀ-20 ਦਰਬਾਬੰਦੀ ’ਚ ਸਿਖਰਲੇ 10 ਗੇਂਦਬਾਜ਼ਾਂ ਦੀ ਸੂਚੀ ’ਚ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਧਰ ਭਾਰਤ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਬੱਲੇਬਾਜ਼ਾਂ ਦੀ ਸੂਚੀ ਵਿੱਚ ਇੱਕ ਸਥਾਨ ਹੇਠਾਂ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਖੱਬੂ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਗਵਾਲੀਅਰ ਵਿੱਚ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੀ-20 ਮੈਚ ਵਿੱਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ ਅਤੇ ਇਸ ਦੇ ਨਾਲ ਹੀ ਉਹ 642 ਰੇਟਿੰਗ ਅੰਕਾਂ ਨਾਲ ਅੱਠ ਸਥਾਨ ਉੱਪਰ ਅੱਠਵੇਂ ਸਥਾਨ ’ਤੇ ਪਹੁੰਚ ਗਿਆ। ਉਹ ਸਿਖਰਲੇ 10 ਦੀ ਸੂਚੀ ’ਚ ਇਕਲੌਤਾ ਭਾਰਤੀ ਗੇਂਦਬਾਜ਼ ਹੈ। ਇੰਗਲੈਂਡ ਦਾ ਆਦਿਲ ਰਾਸ਼ਿਦ ਕਿ੍ਰਕਟ ਦੀ ਸਭ ਤੋਂ ਛੋਟੀ ਵੰਨਗੀ ’ਚ ਸਿਖਰਲੇ ਸਥਾਨ ’ਤੇ ਕਾਇਮ ਹੈ। ਇਸੇ ਤਰ੍ਹਾਂ ਵੈਸਟਇੰਡੀਜ਼ ਦਾ ਅਕੀਲ ਹੁਸੈਨ ਦੂਜੇ ਅਤੇ ਅਫਗਾਨਿਸਤਾਨ ਦਾ ਰਾਸ਼ਿਦ ਖਾਨ ਤੀਜੇ ਸਥਾਨ ’ਤੇ ਹੈ। ਬੰਗਲਾਦੇਸ਼ ਖ਼ਿਲਾਫ਼ 16 ਗੇਂਦਾਂ ਵਿੱਚ ਨਾਬਾਦ 39 ਦੌੜਾਂ ਦੀ ਪਾਰੀ ਖੇਡਣ ਵਾਲਾ ਹਾਰਦਿਕ ਪੰਡਿਆ ਬੱਲੇਬਾਜ਼ਾਂ ਦੀ ਸੂਚੀ ਵਿੱਚ ਸੱਤ ਸਥਾਨ ਉਪਰ 60ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤੀ ਹਰਫਨਮੌਲਾ ਨੇ 26 ਦੌੜਾਂ ਦੇ ਕੇ ਇੱਕ ਵਿਕਟ ਵੀ ਲਈ, ਜਿਸ ਬਦੌਲਤ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਉਹ ਚਾਰ ਸਥਾਨ ਉੱਪਰ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।  

Read News Paper

Related articles

spot_img

Recent articles

spot_img