ਕਿਏਵ/ਪੰਜਾਬ ਪੋਸਟ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਭਾਰਤ ਸਣੇ ਹੋਰ ਮੁਲਕਾਂ ਨੂੰ ਸ਼ਾਂਤੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਮੁਕੰਮਲ ਖ਼ਾਤਮੇ ਲਈ ਸਾਰਿਆਂ ਨੂੰ ਦੂਜੇ ਸ਼ਾਂਤੀ ਸਿਖ਼ਰ ਸੰਮੇਲਨ ਲਈ ਤਿਆਰ ਰਹਿਣਾ ਹੋਵੇਗਾ। ਜ਼ੇਲੈਂਸਕੀ ਨੇ ਯੂਕਰੇਨ ਜੰਗ ਬਾਰੇ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਕਿਹਾ, ‘ਜੇ ਅਸੀਂ ਇਮਾਨਦਾਰੀ ਨਾਲ ਹਾਲਾਤ ਦੇਖੀਏ ਅਤੇ ਰੂਸ ਦੀ ਜੰਗ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਅਸੀਂ ਸਾਰੇ ਜਾਣਦੇ ਹਾਂ ਕੀ ਕਰਨ ਦੀ ਲੋੜ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦੁਨੀਆ ਨੂੰ ਧੜੇਬੰਦੀ ਜਾਂ ਖੇਤਰੀ ਗਰੁੱਪਾਂ ’ਚ ਨਵੀਂ ਅਤੇ ਗ਼ੈਰ-ਲੋੜੀਂਦੀ ਵੰਡ ਕੀਤੇ ਬਿਨਾਂ ਰਲ ਕੇ ਕੰਮ ਕਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਏਕਤਾ ਹਮੇਸ਼ਾ ਸ਼ਾਂਤੀ ਲਈ ਕੰਮ ਕਰਦੀ ਹੈ ਅਤੇ ‘ਸਾਨੂੰ ਇਸ ਜੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਦੂਜੇ ਸ਼ਾਂਤੀ ਸਿਖ਼ਰ ਸੰਮੇਲਨ ਵਾਸਤੇ ਤਿਆਰ ਰਹਿਣਾ ਹੋਵੇਗਾ। ਇਸੇ ਅਧਾਰ ਉੱਤੇ ਜ਼ੇਲੈਂਸਕੀ ਨੇ ਭਾਰਤ ਸਣੇ ਕਈ ਪ੍ਰਮੁੱਖ ਦੇਸ਼ਾਂ ਨੂੰ ਇਸ ਅਮਲ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਜੋ ਸੰਯੁਕਤ ਰਾਸ਼ਟਰ ਚਾਰਟਰ ਦਾ ਸਨਮਾਨ ਕਰਦੇ ਹਨ।
ਜ਼ੇਲੈਂਸਕੀ ਨੇ ਭਾਰਤ ਸਣੇ ਹੋਰ ਮੁਲਕਾਂ ਨੂੰ ਸ਼ਾਂਤੀ ਸਿਖ਼ਰ ਸੰਮੇਲਨ ਲਈ ਦਿੱਤਾ ਸੱਦਾ

Published: