ਆਸਕਰ ਦੀ ਦੌੜ ’ਚ ‘ਰਾਮਾਇਣ’, ਵਿਜ਼ੂਅਲ ਇਫੈਕਟਸ ਸ਼੍ਰੇਣੀ ਦੇ ਚੋਟੀ ਦੇ 20 ਦਾਅਵੇਦਾਰਾਂ ’ਚ ਸ਼ਾਮਲ

Published:

Rate this post

ਮੁੰਬਈ/ਪੰਜਾਬ ਪੋਸਟ :

ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਫ਼ਿਲਮ ‘ਰਾਮਾਇਣ: ਰਾਈਜ਼ ਆਫ਼ ਏ ਲੈਜੈਂਡ’ ਨੇ 99ਵੇਂ ਆਸਕਰ ਪੁਰਸਕਾਰਾਂ ਦੀ ਵਿਜ਼ੂਅਲ ਇਫੈਕਟਸ ਸ਼੍ਰੇਣੀ ਵਿੱਚ ਚੋਟੀ ਦੀਆਂ 20 ਦਾਅਵੇਦਾਰ ਫ਼ਿਲਮਾਂ ਵਿੱਚ ਥਾਂ ਬਣਾ ਲਈ ਹੈ। ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ‘ਡਿਊਨ: ਪਾਰਟ ਥ੍ਰੀ’, ‘ਦਿ ਓਡੀਸੀ’ ਅਤੇ ‘ਐਵੇਂਜਰਜ਼: ਡੂਮਜ਼ਡੇ’ ਵਰਗੀਆਂ ਹਾਲੀਵੁੱਡ ਫ਼ਿਲਮਾਂ ਨਾਲ ਮੁਕਾਬਲੇ ਵਿੱਚ ਹੈ। ਅਗਲੇ ਪੜਾਅ ਦੀ ਵੋਟਿੰਗ 7 ਤੋਂ 11 ਦਸੰਬਰ ਤੱਕ ਹੋਵੇਗੀ ਅਤੇ 10 ਫ਼ਿਲਮਾਂ ਦੀ ਅੰਤਿਮ ਛੋਟੀ ਸੂਚੀ 15 ਦਸੰਬਰ ਨੂੰ ਜਾਰੀ ਕੀਤੀ ਜਾਵੇਗੀ। ਆਸਕਰ ਲਈ ਅੰਤਿਮ ਨਾਮਜ਼ਦਗੀਆਂ ਦਾ ਐਲਾਨ 21 ਜਨਵਰੀ ਨੂੰ ਹੋਵੇਗਾ। ਹਾਲਾਂਕਿ ਅਕੈਡਮੀ ਵੱਲੋਂ ਚੋਟੀ ਦੀਆਂ 20 ਫ਼ਿਲਮਾਂ ਦੀ ਸੂਚੀ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਕੀਤੀ ਗਈ।

Read News Paper

Related articles

spot_img

Recent articles

spot_img