ਪਨਗ੍ਰੇਨ ਘੁਟਾਲਾ: ਸੀਨੀਅਰ ਅਫ਼ਸਰਾਂ ਤੇ ਨਿੱਜੀ ਕੰਪਨੀਆਂ ਵਿਚਾਲੇ ਕਥਿਤ ਗੱਠਜੋੜ ਦੀ ਜਾਂਚ ਤੇਜ਼

Published:

Rate this post

ਚੰਡੀਗੜ੍ਹ/ਪੰਜਾਬ ਪੋਸਟ :

ਪੰਜਾਬ ਵਿੱਚ ਅਨਾਜ ਦੀ ਖਰੀਦ, ਭੰਡਾਰਨ ਅਤੇ ਸਾਂਭ-ਸੰਭਾਲ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਏਜੰਸੀ ਵੱਲੋਂ 25 ਅਤੇ 26 ਨਵੰਬਰ ਨੂੰ ਓਰੀਗੋ ਕਮੋਡਿਟੀਜ਼, ਗ੍ਰੇਮਾਰਬਲ ਇਨਫਰਾ ਅਤੇ ਸ਼ਿਵਾਲਿਕ ਐਗਰੋ ਪੌਲੀ ਪ੍ਰੋਡਕਟਸ ਨਾਲ ਜੁੜੇ ਟਿਕਾਣਿਆਂ ’ਤੇ ਤਲਾਸ਼ੀ ਲਈ ਗਈ ਸੀ। ਈ.ਡੀ. ਹੁਣ ਪਨਗ੍ਰੇਨ ਵੱਲੋਂ ਸਾਲ 2019-20 ਦੌਰਾਨ ਦਿੱਤੇ ਠੇਕਿਆਂ ਵਿੱਚ ਸੀਨੀਅਰ ਨੌਕਰਸ਼ਾਹਾਂ ਵੱਲੋਂ ਕਥਿਤ ਤੌਰ ’ਤੇ ਨਿੱਜੀ ਕੰਪਨੀਆਂ ਨੂੰ ਨਾਜਾਇਜ਼ ਲਾਭ ਪਹੁੰਚਾਉਣ ਦੀ ਜਾਂਚ ਕਰ ਰਹੀ ਹੈ। ਜਾਂਚ ਵਿੱਚ ਇੱਕ ਸੀਨੀਅਰ ਅਧਿਕਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਨਾਮ ’ਤੇ ਖਰੀਦੀ ਗਈ ਜ਼ਮੀਨ ਅਤੇ ਸ਼ਿਵਾਲਿਕ ਐਗਰੋ ਪੌਲੀ ਪ੍ਰੋਡਕਟਸ ਨੂੰ ਮਿਲੇ ਐੱਲ.ਡੀ.ਪੀ.ਈ. ਕਵਰਾਂ ਦੇ ਟੈਂਡਰ ਵੀ ਸ਼ਾਮਲ ਹਨ। ਏਜੰਸੀ ਨੂੰ ਸ਼ੱਕ ਹੈ ਕਿ ਕਥਿਤ ਗ਼ੈਰ-ਕਾਨੂੰਨੀ ਕਮਾਈ ਦਾ ਕੁਝ ਹਿੱਸਾ ਜਾਇਦਾਦਾਂ ਵਿੱਚ ਲਗਾਇਆ ਗਿਆ। ਇਹ ਜਾਂਚ ਸੀ.ਬੀ.ਆਈ. ਵੱਲੋਂ ਦਰਜ ਐੱਫ.ਆਈ.ਆਰ. ਦੇ ਆਧਾਰ ’ਤੇ ਚੱਲ ਰਹੀ ਹੈ ਅਤੇ ਈ.ਡੀ. ਨੇ ਅਗਲੇਰੀ ਜਾਂਚ ਜਾਰੀ ਹੋਣ ਦੀ ਗੱਲ ਕਹੀ ਹੈ।

Read News Paper

Related articles

spot_img

Recent articles

spot_img