ਸੈਮ ਆਲਟਮੈਨ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਕਰਨਗੇ ਸੰਬੋਧਨ

Published:

Rate this post

ਨਿਊਯਾਰਕ/ਪੰਜਾਬ ਪੋਸਟ

ਓਪਨਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਮ ਆਲਟਮੈਨ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਖੁੱਲ੍ਹੀ ਬੈਠਕ ਵਿੱਚ ਨਕਲੀ ਬੁੱਧੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਬਾਰੇ ਜਾਣਕਾਰੀ ਦੇਣਗੇ। ਇਹ ਬੈਠਕ 23 ਸਤੰਬਰ ਨੂੰ ਹੋਣੀ ਹੈ। ਓਪਨਏਆਈ ਦੇ ਬੁਲਾਰੇ ਮੁਤਾਬਕ ਆਲਟਮੈਨ ਆਪਣੇ ਸੰਬੋਧਨ ਵਿੱਚ ਨਕਲੀ ਬੁੱਧੀ ਨੂੰ ਸੁਰੱਖਿਅਤ ਬਣਾਉਣ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਸਾਂਝੇ ਸੁਰੱਖਿਆ ਮਾਪਦੰਡਾਂ ਦੀ ਲੋੜ ’ਤੇ ਗੱਲ ਕਰਨਗੇ। ਸੁਰੱਖਿਆ ਪਰਿਸ਼ਦ ਵੱਲੋਂ ਪਹਿਲਾਂ ਵੀ ਨਕਲੀ ਬੁੱਧੀ ਨਾਲ ਜੁੜੇ ਖ਼ਤਰਿਆਂ ’ਤੇ ਚਰਚਾ ਕੀਤੀ ਜਾ ਚੁੱਕੀ ਹੈ। ਇਸ ਵਾਰ ਦੀ ਬੈਠਕ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੀ ਨਕਲੀ ਬੁੱਧੀ ਦੇ ਅੰਤਰਰਾਸ਼ਟਰੀ ਸੁਰੱਖਿਆ ’ਤੇ ਪ੍ਰਭਾਵ ਨੂੰ ਮੁੱਖ ਮੁੱਦਾ ਬਣਾਇਆ ਗਿਆ ਹੈ।

Read News Paper

Related articles

spot_img

Recent articles

spot_img