ਅਗਨੀਵੀਰਾਂ ਦੀ ਸੇਵਾ ਦੋ ਸਾਲ ਵਧਾਈ, ਪੱਕੀ ਭਰਤੀ ਦਾ ਵੀ ਮਿਲੇਗਾ ਮੌਕਾ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਵਿੱਚ ਤਬਦੀਲੀ ਕਰਦਿਆਂ ਦਸੰਬਰ 2026 ਵਿੱਚ ਚਾਰ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਗਨੀਵੀਰਾਂ ਦਾ ਕਾਰਜਕਾਲ ਦੋ ਸਾਲ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ 18,300 ਤੋਂ ਵੱਧ ਜਵਾਨਾਂ ਨੂੰ ਲਾਭ ਮਿਲੇਗਾ। ਦੋ ਸਾਲ ਦੀ ਵਾਧੂ ਸੇਵਾ ਪੂਰੀ ਹੋਣ ਮਗਰੋਂ ਉਹ ਆਪਣੀ ਇੱਛਾ ਅਤੇ ਸਰੀਰਕ ਯੋਗਤਾ ਦੇ ਆਧਾਰ ’ਤੇ ਫ਼ੌਜ ਵਿੱਚ ਪੱਕੇ ਹੋਣ ਲਈ ਵਿਚਾਰੇ ਜਾ ਸਕਣਗੇ।

Read News Paper

Related articles

spot_img

Recent articles

spot_img