ਫਲੋਰੀਡਾ/ਪੰਜਾਬ ਪੋਸਟ
ਅਮਰੀਕਾ ਦੇ ਫਲੋਰੀਡਾ ਦੇ 22ਵੇਂ ਕਾਂਗਰਸ ਹਲਕੇ ਲਈ ਭਾਰਤੀ-ਅਮਰੀਕੀ ਸਾਬਕਾ ਸਕੂਲ ਪ੍ਰਿੰਸੀਪਲ ਪੀਆ ਡਾਂਡੀਆ ਨੇ ਡੈਮੋਕ੍ਰੇਟਿਕ ਪ੍ਰਾਇਮਰੀ ਜਿੱਤ ਲਈ ਹੈ, ਜਿਸ ਨਾਲ ਨਵੰਬਰ ਦੀਆਂ ਚੋਣਾਂ ਵਿੱਚ ਰਿਪਬਲਿਕਨ ਕੇਸੀ ਅਸਕਰ, ਇੱਕ ਵੈਟਰਨ ਮਰੀਨ, ਨਾਲ ਉਨਾਂ ਦਾ ਮੁਕਾਬਲਾ ਤੈਅ ਹੋ ਗਿਆ ਹੈ। ਡਾਂਡੀਆ ਨੇ 68.6 ਫੀਸਦੀ ਵੋਟਾਂ ਹਾਸਲ ਕਰਕੇ ਵਕੀਲ ਕਾਇਸੀ ਅਰਲੀ ਨੂੰ ਹਰਾਇਆ, ਜੋ 31.4 ਫੀਸਦੀ ਵੋਟਾਂ ਹੀ ਹਾਸਲ ਕਰ ਸਕੇ। ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਨੇ ਪ੍ਰਾਇਮਰੀ ਚੋਣ ਵਿੱਚ ਜਿੱਤ ਲਈ ਡਾਂਡੀਆ ਨੂੰ ਵਧਾਈ ਦਿੱਤੀ। ਸਾਬਕਾ ਹਾਈ ਸਕੂਲ ਪ੍ਰਿੰਸੀਪਲ ਨੇ ਦੱਖਣੀ ਫਲੋਰੀਡਾ ਦੇ 22ਵੇਂ ਹਲਕੇ ਵਿੱਚ ਆਪਣਾ ਧਿਆਨ ਕੇਂਦਰਿਤ ਕੀਤਾ ਜਿਹੜਾ ਕਿ ਹਲਕਾਬੰਦੀ ਵਿੱਚ ਬਣਾਇਆ ਗਿਆ ਸੀ ਅਤੇ ਜਿੱਥੇ ਕੋਈ ਵੀ ਮੌਜੂਦਾ ਸੰਸਦ ਮੈਂਬਰ ਚੋਣ ਮੈਦਾਨ ਵਿੱਚ ਨਹੀਂ ਸੀ।
ਡਾਂਡੀਆ ਪਹਿਲੀ ਪੀੜ੍ਹੀ ਦੀ ਅਮਰੀਕੀ ਨਾਗਰਿਕ ਹੈ ਜਿਸ ਨੇ ਆਪਣੀ ਮੁਹਿੰਮ ਦੀ ਵੈੱਬਸਾਈਟ ਦੇ ਅਨੁਸਾਰ, ਇੱਕ ਹਾਈ ਸਕੂਲ ਪ੍ਰਿੰਸੀਪਲ, ਨੀਤੀਗਤ ਨੇਤਾ ਅਤੇ ਤਕਨਾਲੋਜੀ ਇਨੋਵੇਟਰ ਵਜੋਂ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਲਈ ਆਪਣਾ ਕਰੀਅਰ ਸਮਰਪਿਤ ਕੀਤਾ ਹੈ। ਫਲੋਰੀਡਾ ਦੇ ਪਾਮ ਬੀਚ ਕਾਉਂਟੀ ਵਿੱਚ ਪੈਦਾ ਹੋਈ ਅਤੇ ਵੱਡੀ ਹੋਈ, ਡਾਂਡੀਆ ਨੇ ਇੱਕ ਅਧਿਆਪਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਹਾਰਲੇਮ ਵਿੱਚ ਇੱਕ ਹਾਈ ਸਕੂਲ ਪ੍ਰਿੰਸੀਪਲ ਸੀ। ਉਸਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਨੂੰ ਆਰਥਿਕ ਆਜ਼ਾਦੀ ਦੇ ਰਾਹ ‘ਤੇ ਪਾ ਕੇ ਉਨ੍ਹਾਂ ਦੇ ਜੀਵਨ ਦੇ ਰਸਤੇ ਨੂੰ ਬਦਲਣ ਦੇ ਟੀਚੇ ਨਾਲ ਇੱਕ ਹਾਈ ਸਕੂਲ ਦੀ ਸਥਾਪਨਾ ਕੀਤੀ।
ਅਮਰੀਕਾ ਦੇ ਫਲੋਰੀਡਾ ਵਿਖੇ ਭਾਰਤੀ ਮੂਲ ਦੀ ਪੀਆ ਡਾਂਡੀਆ ਨੇ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤੀ

Published:






