ਕੈਨੇਡਾ ਦੇ ਸਰੀ ’ਚ ਪੰਜਾਬੀ ਮੂਲ ਦੇ ਨੌਜਵਾਨ ਤੇ ਮੁਟਿਆਰ ਦਾ ਗੋਲੀਆਂ ਮਾਰ ਕੇ ਕਤਲ, ਗੈਂਗਵਾਰ ਦਾ ਸ਼ੱਕ

Published:

Rate this post

ਸਰੀ/ਪੰਜਾਬ ਪੋਸਟ :

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਵਾਲਮਾਰਟ ਦੀ ਪਾਰਕਿੰਗ ਵਿੱਚ 23 ਸਾਲਾ ਨੌਜਵਾਨ ਅਤੇ ਉਸ ਦੀ 24 ਸਾਲਾ ਪ੍ਰੇਮਿਕਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਪੁਲੀਸ ਅਨੁਸਾਰ ਹਮਲਾ ਯੋਜਨਾਬੱਧ ਸੀ ਅਤੇ ਇਸ ਦੇ ਜਥੇਬੰਦ ਅਪਰਾਧ ਨਾਲ ਜੁੜੇ ਹੋਣ ਦਾ ਸ਼ੱਕ ਹੈ। ਗੋਲੀਬਾਰੀ ਤੋਂ ਕੁਝ ਮਿੰਟਾਂ ਬਾਅਦ ਨੇੜੇ ਇੱਕ ਚਿੱਟੀ ਕਾਰ ਸੜੀ ਹੋਈ ਮਿਲੀ, ਜਿਸ ਨੂੰ ਹਮਲਾਵਰਾਂ ਦੀ ਗੱਡੀ ਮੰਨਿਆ ਜਾ ਰਿਹਾ ਹੈ। ਪੁਲੀਸ ਨੇ ਅਜੇ ਤੱਕ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Read News Paper

Related articles

spot_img

Recent articles

spot_img