ਮਾਸਕੋ/ਪੰਜਾਬ ਪੋਸਟ :
ਕੇਰਲ ਦੇ 17 ਸਾਲਾ ਨੌਜਵਾਨ ਰਾਊਲ ਜੌਹਨ ਅਜੂ ਨੇ ਮਾਸਕੋ ਵਿੱਚ ਹੋਈ ‘ਏ.ਆਈ. ਜਰਨੀ 2026’ ਕਾਨਫਰੰਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ‘ਭਾਰਤ ਦਾ ਏ.ਆਈ. ਕਿਡ’ ਵਜੋਂ ਜਾਣੇ ਜਾਂਦੇ ਅਜੂ ਨੇ ਪੁਤਿਨ ਨਾਲ ਖਿੱਚੀ ਸੈਲਫੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਜੂ ਨੇ ਨੌਂ ਸਾਲ ਦੀ ਉਮਰ ਵਿੱਚ ਵੀਡੀਓ ਬਣਾਉਣ ਦੇ ਸ਼ੌਕ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਏ.ਆਈ. ਆਧਾਰਿਤ ਸੰਦ ਤਿਆਰ ਕਰਨ ਦੇ ਨਾਲ ਆਪਣਾ ਤਕਨੀਕੀ ਕਾਰੋਬਾਰ ਵੀ ਚਲਾ ਰਹੇ ਹਨ। ਉਨ੍ਹਾਂ ਵੱਲੋਂ ਲਗਭਗ 15 ਏ.ਆਈ. ਸੰਦ ਵਿਕਸਤ ਕਰਨ ਅਤੇ ਹਜ਼ਾਰਾਂ ਲੋਕਾਂ ਨੂੰ ਇਸ ਤਕਨਾਲੋਜੀ ਦੀ ਸਿਖਲਾਈ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਮੁਲਾਕਾਤ ਦੌਰਾਨ ਪੁਤਿਨ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੇਕ ਇਨ ਇੰਡੀਆ’ ਉਪਰਾਲੇ ਨਾਲ ਵੀ ਜੋੜਿਆ।







