ਬਰੈਂਪਟਨ/ਪੰਜਾਬ ਪੋਸਟ
ਕੈਨੇਡਾ ਦੇ ਬਰੈਂਪਟਨ ਵਿਖੇ ਇੱਕ ਪੰਜਾਬੀ ਮੂਲ ਦੇ ਪਰਿਵਾਰ ਘਰ ‘ਚ ਲੱਗੀ ਅੱਗ ’ਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਜਾਨ ਬਚਾਉਣ ਲਈ ਦੂਜੀ ਮੰਜ਼ਲ ਤੋਂ ਛਾਲ ਮਾਰਨ ਕਰਕੇ ਜ਼ਖ਼ਮੀ ਹੋਈ ਗਰਭਵਤੀ ਔਰਤ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦੇ ਮੁਖੀ ਜੁਗਰਾਜ ਸਿੰਘ ਨੇ ਮੀਡੀਆ ਸਾਹਮਣੇ ਆਉਂਦੇ ਹੋਏ ਹੁਣ ਇਹ ਦੱਸਿਆ ਹੈ ਕਿ ਅੱਗ ਲੱਗਣ ਮੌਕੇ ਉਹ ਘਰ ਵਿੱਚ ਨਹੀਂ ਸੀ। ਉਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਉਸ ਦੀ ਸੱਸ, ਸਾਲੀ, ਸਾਲੀ ਦੀ ਦੋ ਸਾਲ ਦੀ ਬੇਟੀ, ਉਸ ਦੀ ਪਤਨੀ ਦਾ ਮਸੇਰਾ ਭਰਾ ਅਤੇ ਉਸ ਦਾ ਆਪਣਾ ਅਣਜੰਮਿਆ ਬੱਚਾ ਸ਼ਾਮਲ ਹਨ। ਉਨ੍ਹਾਂ ਦੇ ਸਾਰੇ ਕਾਗਜ਼, ਜਿਨ੍ਹਾਂ ਵਿੱਚ ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਸੜ ਗਏ ਹਨ। ਉਸ ਨੇ ਦੱਸਿਆ ਕਿ ਫੰਡ ਇਕੱਤਰ ਕਰਕੇ ਉਹ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਜਾਣ ਲਈ ਯਤਨ ਕਰਨਗੇ। ਅੱਗ ਲੱਗਣ ਦੇ ਸੰਭਾਵੀ ਕਾਰਨਾਂ ਬਾਰੇ ਹਾਲੇ ਕੁੱਝ ਵੀ ਦੱਸਿਆ ਨਹੀਂ ਗਿਆ।
ਕੈਨੇਡਾ ਦੇ ਪੰਜਾਬੀ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਰਕੇ 5 ਲੋਕਾਂ ਦੀ ਮੌਤ

Published:






