ਗਲੇਨਡੇਲ, ਨਿਊਯਾਰਕ ’ਚ 87ਵੀਂ ਮੈਮੋਰੀਅਲ ਡੇ ਪਰੇਡ ਆਯੋਜਿਤ

Published:

Rate this post

*ਸਿੱਖ ਸਮਾਜ ਸੇਵੀ ਕਰਮਜੀਤ ਸਿੰਘ ਧਾਲੀਵਾਲ ਨੇ ਇਸ ਮੌਕੇ ਭਾਈਚਾਰਕ ਏਕਤਾ ਲਈ ਕੀਤੇ ਵਿਸ਼ੇਸ਼ ਯਤਨ

ਗਲੇਨਡੇਲ, ਨਿਊਯਾਰਕ/ਪੰਜਾਬ ਪੋਸਟ

ਅਮਰੀਕਾ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਮੈਮੋਰੀਅਲ ਡੇ ਉਹ ਮੌਕਾ ਹੁੰਦਾ ਹੈ ਜਦੋਂ ਦੇਸ਼ ਵਾਸੀ ਉਹਨਾਂ ਬਹਾਦਰ ਜਵਾਨਾਂ ਨੂੰ ਯਾਦ ਕਰਦੇ ਹਨ ਜਿਨਾਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ। ਇਨਾਂ ਸ਼ਹੀਦਾਂ ਦੀ ਯਾਦ ’ਚ ਗਲੇਨਡੇਲ, ਨਿਊਯਾਰਕ ਵਿੱਚ 87ਵੀਂ ਪਰੇਡ ਦਾ ਆਯੋਜਨ ਕੀਤਾ ਗਿਆ।

ਇਹ ਪਰੇਡ, ਜੋ ਸਾਲਾਨਾ ਰੂਪ ਵਿੱਚ ਮਨਾਈ ਜਾਂਦੀ ਹੈ, ਇਸ ਵਾਰ ਵਿਸ਼ੇਸ਼ ਰੂਪ ਵਿੱਚ ਇਤਿਹਾਸਕ ਬਣ ਗਈ ਜਦੋਂ ਇੱਥੋਂ ਦੇ ਸਫਲ ਕਾਰੋਬਾਰੀ ਅਤੇ ਸਮਾਜ ਸੇਵੀ ਕਰਮਜੀਤ ਸਿੰਘ ਧਾਲੀਵਾਲ ਦੇ ਵਿਸ਼ੇਸ਼ ਸੱਦੇ ਤੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਪਹਿਲੀ ਵਾਰ ਇਸ ਪ੍ਰੇਡ ਵਿੱਚ ਭਾਗ ਲਿਆ। ਇਸ ਪ੍ਰੇਡ ਵਿੱਚ ਸ਼ਿਰਕਤ ਕਰਦਿਆਂ ਕਰਮਜੀਤ ਸਿੰਘ ਧਾਲੀਵਾਲ ਦੇ ਨੌਜਵਾਨ ਬੇਟੇ ਮਨਪ੍ਰੀਤ ਧਾਲੀਵਾਲ ਨੇ ਸਟੇਜ ਤੋਂ ਹਾਜਰ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਸਿੱਖ ਭਾਈਚਾਰੇ ਵਲੋਂ ਇਸ ਮਹਾਨ ਦਿਹਾੜੇ ਉੱਪਰ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਵਾਇਆ।

ਜ਼ਿਕਰਯੋਗ ਹੈ ਕਿ ਇਸ ਦਿਹਾੜੇ ਤੇ ਆਯੋਜਿਤ ਮੈਮੋਰੀਅਲ ਡੇਅ ਪਰੇਡਾਂ ਨਾ ਸਿਰਫ ਆਪਣੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਹੀ ਸਨਮਾਨ ਭੇਂਟ ਕਰਦੀਆਂ ਹਨ, ਸਗੋਂ ਇਹ ਵੀ ਦਰਸਾਉਂਦੀਆਂ ਹਨ ਕਿ ਕਿਵੇਂ ਭਾਈਚਾਰਕ ਏਕਤਾ ਅਤੇ ਸਹਿਯੋਗ ਦੇ ਨਾਲ ਇਤਿਹਾਸ ਅਤੇ ਸੰਸਕਾਰਾਂ ਨੂੰ ਜਿੰਦਾਂ ਰੱਖਿਆ ਜਾ ਸਕਦਾ ਹੈ।

ਇਸ ਮੌਕੇ ’ਤੇ ਨਿਊਯਾਰਕ ਸਟੇਟ ਸੈਨੇਟਰ ਜੋ ਐਡਾਬੋ, ਸਿਟੀ ਕੌਂਸਲ ਮੈਂਬਰ ਰਾਬਰਟ ਹੋਲਡਨ, ਜੋਐਨ ਅਰੀਓਲਾ, ਅਤੇ 104 ਦੇ ਕੈਪਟਨ ਕਰਮ ਚੌਧਰੀ ਅਤੇ ਹੋਰ ਅਧਿਕਾਰੀਆਂ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਵੀ ਮੌਜੂਦ ਸਨ।

Read News Paper

Related articles

spot_img

Recent articles

spot_img