ਓਟਾਵਾ/ਪੰਜਾਬ ਪੁਲਿਸ
ਏਅਰ ਇੰਡੀਆ ਦੀ ਉਡਾਣ ਨੰਬਰ 182 ਕਨਿਸ਼ਕ ’ਚ ਹੋਏ ਬੰਬ ਧਮਾਕੇ ਦੇ ਲਗਭਗ 40 ਸਾਲ ਬਾਅਦ, ਇਸ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਮਾਮਲੇ ਦੇ ਸੰਬੰਧ ’ਚ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਉਸ ਗੁਮਨਾਮ ਵਿਅਕਤੀ ਦੀ ਪਛਾਣ ਕਰ ਲਈ ਹੈ ਜਿਸਨੇ ਉਡਾਣ ਤੋਂ ਕੁਝ ਹਫ਼ਤੇ ਪਹਿਲਾਂ ਬੰਬ ਦਾ ਨਿਰੀਖਣ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਉਸ ਵਿਅਕਤੀ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੋਲ ਨੇ ‘ਵੈਨਕੂਵਰ ਸਨ’ ਨਾਲ ਗੱਲਬਾਤ ’ਚ ਖੁਲਾਸਾ ਕੀਤਾ ਕਿ ਮਿਸਟਰ ਐਕਸ ਨਾਂਅ ਦੇ ਇਸ ਵਿਅਕਤੀ ਦੀ ਪਛਾਣ ਹੋ ਗਈ ਹੈ ਹਾਲਾਂਕਿ ਉਨਾਂ ਇਹ ਵੀ ਦਾਅਵਾ ਕੀਤਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਕਾਰਨ ਹੈ ਕਿ ਨਿੱਜਤਾ ਕਾਨੂੰਨਾਂ ਤਹਿਤ ਉਸ ਦਾ ਨਾਂਅ ਪ੍ਰਗਟ ਨਹੀਂ ਕੀਤਾ ਜਾਵੇਗਾ।







