ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਸਬੰਧੀ ਕੈਪਟਨ ਸੰਧੂ ਹੋਣਗੇ ਡੋਮੇਨ ਮਾਹਿਰ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੇ ਅਹਿਮਦਾਬਾਦ ਜਹਾਜ਼ ਹਾਦਸੇ ਦੀ ਚੱਲ ਰਹੀ ਜਾਂਚ ’ਚ ਸੀਨੀਅਰ ਪਾਇਲਟ ਅਤੇ ਏਅਰ ਇੰਡੀਆ ਦੇ ਸਾਬਕਾ ਸੰਚਾਲਨ ਨਿਰਦੇਸ਼ਕ ਕੈਪਟਨ ਆਰ.ਐਸ.ਸੰਧੂ ਨੂੰ ਡੋਮੇਨ ਮਾਹਰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਿਹਾ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ ਉਡਾਣ ਭਰਨ ਦੇ ਤੁਰਤ ਬਾਅਦ ਇਕ ਇਮਾਰਤ ਨਾਲ ਟਕਰਾ ਗਿਆ ਸੀ, ਜਿਸ ਵਿਚ 260 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਵਿਚ ਸਵਾਰ 242 ਲੋਕਾਂ ਵਿਚੋਂ ਇਕ ਹੀ ਮੁਸਾਫ਼ਰ ਬਚ ਸਕਿਆ ਸੀ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੇ 12 ਜੁਲਾਈ ਨੂੰ ਇਸ ਘਾਤਕ ਹਾਦਸੇ ਦੀ ਮੁੱਢਲੀ ਰੀਪੋਰਟ ਜਾਰੀ ਕੀਤੀ ਸੀ।

Read News Paper

Related articles

spot_img

Recent articles

spot_img