ਅਮਰੀਕੀ ਸੰਸਦ ਮੈਂਬਰ ਵੱਲੋਂ ਅਡਾਨੀ ਖ਼ਿਲਾਫ਼ ਜਾਂਚ ਨੂੰ ਲੈ ਕੇ ਸਵਾਲ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ
ਭਾਰਤੀ ਅਰਬਪਤੀ ਗੌਤਮ ਅਡਾਨੀ ਦੀਆਂ ਗਤੀਵਿਧੀਆਂ ਦੀ ਜਾਂਚ ਦੇ ਬਾਇਡਨ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਲੈ ਕੇ ਅਮਰੀਕਾ ਦੇ ਇੱਕ ਰਿਪਬਲਿਕਨ ਸੰਸਦ ਮੈਂਬਰ ਨੇ ਵਿਰੋਧ ਪ੍ਰਗਟਾਇਆ ਹੈ। ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਮੈਂਬਰ ਲਾਂਸ ਗੂਡਨ ਨੇ ਅਮਰੀਕੀ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਲਿਖੇ ਪੱਤਰ ਵਿੱਚ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀਆਂ ਜਾਂਚਾਂ ਅਮਰੀਕਾ ਅਤੇ ਭਾਰਤ ਦੇ ਗੱਠਜੋੜ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਗੂਡਨ ਨੇ ਪੱਤਰ ਵਿੱਚ ਪੁੱਛਿਆ ਕਿ ਜੇਕਰ ਭਾਰਤ ਅਮਰੀਕੀ ਹਵਾਲਗੀ ਦੀ ਅਪੀਲ ਨੂੰ ਰੱਦ ਕਰ ਦੇਵੇ, ਤਾਂ ਅਮਰੀਕਾ ਦੀ ਕਿਆ ਰਣਨੀਤੀ ਹੋਵੇਗੀ? ਉਨ੍ਹਾਂ ਨੇ ਵਿਦੇਸ਼ੀ ਇਕਾਈਆਂ ਖ਼ਿਲਾਫ਼ ਚੋਣਵੇਂ ਕੇਸਾਂ ’ਤੇ ਨਿਆਂ ਵਿਭਾਗ ਦੀ ਤਰਜੀਹ ਅਤੇ ਇਸ ਦੇ ਸੰਭਾਵੀ ਪ੍ਰਭਾਵਾਂ ਬਾਰੇ ਵੀ ਸਪਸ਼ਟੀਕਰਨ ਮੰਗਿਆ। ਇਸ ਦੌਰਾਨ, ਗੂਡਨ ਨੇ ਅਜਿਹੀਆਂ ਕਾਰਵਾਈਆਂ ਨਾਲ ਜੌਰਜ ਸੋਰੋਸ ਦੇ ਸੰਬੰਧਾਂ ਦੀ ਜਾਂਚ ਕਰਨ ਦੀ ਵੀ ਗੱਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਆਂ ਵਿਭਾਗ ਦੀ ਇਹ ਤਰਜ਼ ਸਿਰਫ਼ ਅਮਰੀਕਾ ਦੇ ਆਲਮੀ ਰਿਸ਼ਤਿਆਂ ਤੇ ਨਹੀਂ, ਸਗੋਂ ਆਰਥਿਕ ਵਿਕਾਸ ਤੇ ਵੀ ਗੰਭੀਰ ਪ੍ਰਭਾਵ ਪਾ ਸਕਦੀ ਹੈ। ਗੂਡਨ ਨੇ ਕਿਹਾ, “ਨਿਆਂ ਵਿਭਾਗ ਨੂੰ ਅਜਿਹੇ ਮਾਮਲਿਆਂ ਦੀ ਪੈਰਵੀ ਕਰਨ ਦੇ ਬਦਲੇ ਘਰੇਲੂ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਜਾਂਚਾਂ ਨਾਲ ਭਾਰਤ ਵਰਗੇ ਮੁੱਖ ਭਾਈਵਾਲਾਂ ਨਾਲ ਸਬੰਧਾਂ ਨੂੰ ਕਮਜ਼ੋਰ ਕਰਨ ਦਾ ਖ਼ਤਰਾ ਹੈ।”

Read News Paper

Related articles

spot_img

Recent articles

spot_img