ਨਿਊਜ਼ੀਲੈਂਡ ‘ਚ ਇੱਕ ਵਾਰ ਫੇਰ ਨਗਰ ਕੀਰਤਨ ਦਾ ਵਿਰੋਧ ਹੋਣ ਦਾ ਮਾਮਲਾ ਸਾਹਮਣੇ ਆਇਆ

Published:

Rate this post

ਟੌਰੰਗਾ/ਪੰਜਾਬ ਪੋਸਟ

ਨਿਊਜ਼ੀਲੈਂਡ ‘ਚ ਇੱਕ ਵਾਰ ਫੇਰ ਨਗਰ ਕੀਰਤਨ ਦਾ ਵਿਰੋਧ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਟੌਰੰਗਾ ਇਲਾਕੇ ’ਚ ਵਾਪਰੀ ਹੈ ਜਿੱਥੇ ਨਗਰ ਕੀਰਤਨ ਨੂੰ ਰੋਕਿਆ ਨਹੀਂ ਗਿਆ ਪਰ ਇਸ ਦੇ ਵਿਰੋਧ ਵਿਚ ਸਥਾਨਕ ਚਰਚ ਨਾਲ ਜੁੜੇ ਲੋਕ ਸੜਕਾਂ ’ਤੇ ਉਤਰ ਆਏ ਅਤੇ ਮਾਓਰੀ ਹਾਕਾ ਡਾਂਸ ਕੀਤਾ। ਇਨਾਂ ਲੋਕਾਂ ਨੇ ਨਗਰ ਕੀਰਤਨ ਵਿਚ ਸਿੱਖ ਨਿਸ਼ਾਨ ਅਤੇ ਝੰਡਿਆਂ ਦਾ ਵੀ ਵਿਰੋਧ ਕੀਤਾ ਤੇ ਸਿੱਖ ਭਾਈਚਾਰੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਗੁਰਦੁਆਰਾ ਸਿੱਖ ਸੰਗਤ, ਟੌਰੰਗਾ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਨਗਰ ਕੀਰਤਨ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਸਜਾਇਆ ਗਿਆ। ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕੋਈ ਗੜਬੜ ਨਾ ਹੋਵੇ। ਨਗਰ ਕੀਰਤਨ ਸ਼ਾਂਤੀਪੂਰਨ ਅੱਗੇ ਵਧਦਾ ਗਿਆ ਤੇ ਵਾਲੰਟੀਅਰਾਂ ਨੇ ਸਿੱਖ ਸੰਗਤ ਨੂੰ ਕਤਾਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸੰਘ ਧਾਮੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਕੇਂਦਰ ਨੂੰ ਨਿਊਜ਼ੀਲੈਂਡ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

Read News Paper

Related articles

spot_img

Recent articles

spot_img