ਆਸਟਰੇਲੀਆ ਵੱਲੋਂ ਫਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇਣ ਦਾ ਸੰਕੇਤ

Published:

Rate this post

ਕੈਨਬਰਾ/ਪੰਜਾਬ ਪੋਸਟ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਇੱਕ ਵੱਡੇ ਅਤੇ ਅਹਿਮ ਬਿਆਨ ਵਿੱਚ ਇਹ ਕਿਹਾ ਹੈ ਕਿ ਉਹ ਫਿਲਸਤੀਨੀ ਦੇਸ਼ ਨੂੰ ਮਾਨਤਾ ਦੇਣਗੇ ਅਤੇ ਫਰਾਂਸ, ਬਰਤਾਨੀਆਂ ਅਤੇ ਕੈਨੇਡਾ ਦੇ ਨੇਤਾਵਾਂ ਨਾਲ ਮਿਲ ਕੇ ਅਜਿਹਾ ਕਰਨਗੇ। ਉਨ੍ਹਾਂ ਦੀ ਇਹ ਟਿਪਣੀ ਉਨ੍ਹਾਂ ਦੀ ਕੈਬਨਿਟ ਦੇ ਅੰਦਰ ਅਤੇ ਆਸਟਰੇਲੀਆ ਦੇ ਕਈ ਲੋਕਾਂ ਵਲੋਂ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੀ ਅਪੀਲ ਕਰਨ ਅਤੇ ਗਾਜ਼ਾ ਵਿਚ ਦੁੱਖਾਂ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਦੇ ਅਧਿਕਾਰੀਆਂ ਦੀ ਵੱਧ ਰਹੀ ਆਲੋਚਨਾ ਦੇ ਵਿਚਕਾਰ ਆਈ ਹੈ। ਆਸਟਰੇਲੀਆ ਦੀ ਸਰਕਾਰ ਨੇ ਇਜ਼ਰਾਈਲ ਦੇ ਨੇਤਾ ਬੈਂਜਾਮਿਨ ਨੇਤਨਯਾਹੂ ਵਲੋਂ ਗਾਜ਼ਾ ’ਚ ਨਵੇਂ ਫੌਜੀ ਹਮਲੇ ਲਈ ਹਾਲ ਹੀ ਦੇ ਦਿਨਾਂ ’ਚ ਐਲਾਨੀ ਗਈ ਯੋਜਨਾ ਦੀ ਵੀ ਆਲੋਚਨਾ ਕੀਤੀ ਹੈ। 

Read News Paper

Related articles

spot_img

Recent articles

spot_img