ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਕੇ ਟਰੰਪ ਨੇ ਦੇਸ਼ ਨੂੰ ਮੁੜ ਮਹਾਨ ਬਣਾਉਣ ਦਾ ਲਿਆ ਸੰਕਲਪ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਅਤੇ ਭਾਰਤੀ ਮੂਲ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾ ਕੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕੀਤਾ ਹੈ ਅਤੇ ਨਾਲ ਹੀ ਦੇਸ਼ ਨੂੰ ‘ਮੁੜ ਮਹਾਨ ਬਣਾਉਣ’ ਦਾ ਸੰਕਲਪ ਵੀ ਲਿਆ ਹੈ। ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਅਗਲੇ ਸਾਲ 20 ਜਨਵਰੀ ਨੂੰ ਅਹੁਦੇ ਦਾ ਹਲਫ਼ ਲੈਣਗੇ। ਟਰੰਪ ਦੀ ਜਿੱਤ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਸਿਆਸੀ ਵਾਪਸੀ ਮੰਨਿਆ ਜਾ ਰਿਹਾ ਹੈ। ਵਾਈਟ ਹਾਊਸ ਪਹੁੰਚਣ ਲਈ ਦੋਵਾਂ ਉਮੀਦਵਾਰਾਂ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਸੀ ਅਤੇ ਟਰੰਪ ਨੇ ਪੰਜ ਸਵਿੰਗ ਸਟੇਟਾਂ ਵਿੱਚੋਂ ਇੱਕ, ਵਿਸਕੌਨਸਿਨ ਦਾ ਚੋਣ ਮੈਦਾਨ ਫ਼ਤਹਿ ਕਰਕੇ ਜਾਦੂਈ ਅੰਕੜਾ ਹਾਸਲ ਕਰਲਿਆ ਸੀ। ਟਰੰਪ ਚਾਰ ਸਾਲ ਪਹਿਲਾਂ ਸਾਲ 2020 ’ਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਕੋਲੋਂ ਹਾਰ ਗਏ ਸਨ। ਟਰੰਪ ਨੇ ਉਦੋਂ ਚੋਣ ਨਤੀਜਿਆਂ ਨੂੰ ਵੀ ਚੁਣੌਤੀ ਦਿੱਤੀ ਸੀ ਅਤੇ ਸੱਤਾ ਦੇ ਤਬਾਦਲੇ ਦੌਰਾਨ ਆਪਣੇ ਹਮਾਇਤੀਆਂ ਨੂੰ ਅਮਰੀਕੀ ਸੰਸਦ ਵੱਲ ਮਾਰਚ ਕਰਨ ਦੀ ਅਸਿੱਧੀ ਅਪੀਲ ਕੀਤੀ ਸੀ। ਟਰੰਪ ਹਮਾਇਤੀਆਂ ਦੇ ਮਾਰਚ ਮਗਰੋਂ ਮਾਹੌਲ ਹਿੰਸਕ ਹਮਲਿਆਂ ਵਿੱਚ ਤਬਦੀਲ ਹੋ ਗਿਆ ਸੀ ਅਤੇ ਅਮਰੀਕੀ ਸੰਸਦ ਦੇ ਅੰਦਰ ਝੜਪਾਂ ਦੀਆਂ ਤਸਵੀਰਾਂ ਨੇ ਕੁੱਲ ਆਲਮ ਨੂੰ ਹਿਲਾ ਕੇ ਰੱਖ ਦਿੱਤਾ ਸੀ। ਟਰੰਪ ਨੇ ਪੈਨਸਿਲਵੇਨੀਆ, ਜੌਰਜੀਆ, ਉੱਤਰੀ ਕੈਰੋਲੀਨਾ ਅਤੇ ਵਿਸਕੌਨਸਿਨ ਜਿਹੇ ਸਵਿੰਗ ਸਟੇਟ ਜਿੱਤ ਕੇ ਆਪਣੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਨੂੰ ਵੱਡੀ ਸੱਟ ਮਾਰੀ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿੱਚ ਮਿਲੇ ਫ਼ਤਵੇ ਨੂੰ ‘ਬੇਮਿਸਾਲ ਤੇ ਸ਼ਕਤੀਸ਼ਾਲੀ’ ਕਰਾਰ ਦਿੰਦਿਆਂ ਅਮਰੀਕਾ ਲਈ ‘ਸੁਨਹਿਰੀ ਯੁੱਗ’ ਲਿਆਉਣ ਦਾ ਵਾਅਦਾ ਕੀਤਾ ਹੈ। ਟਰੰਪ ਨੇ ਫਲੋਰਿਡਾ ਦੇ ਪਾਮਬੀਚ ਸਥਿਤ ਪਾਮਬੀਚ ਕਨਵੈਨਸ਼ਨ ਸੈਂਟਰ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਇਹ ਅਹਿਦਲਿਆ। ਇਸ ਮੌਕੇ ਟਰੰਪ ਨਾਲ ਉਨਾਂ ਦੀ ਪਤਨੀ ਮਿਲਾਨੀਆ ਟਰੰਪ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਉੱਪ ਰਾਸ਼ਟਰਪਤੀ ਚੁਣੇ ਜਾਣ ਵਾਲੇ ਜੇਡੀਵੈਂਸ ਅਤੇ ਉਨਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੈਂਸਵੀ ਮੰਚ ਉੱਤੇ ਹਾਜ਼ਰ ਸਨ। ਟਰੰਪ ਨੇ ਚੋਣ ਅਮਲ ਦੌਰਾਨ ਸਹਿਯੋਗ ਲਈ ਵੈਂਸ ਜੋੜੇ ਦਾ ਸ਼ੁਕਰੀਆ ਅਦਾ ਕੀਤਾ। ਜੇਡੀਵੈਂਸ ਨੇ ਵੀ ਆਪਣੇ ਭਾਸ਼ਣ ’ਚ ਟਰੰਪ ਦੀ ਜਿੱਤ ਨੂੰ ਇੱਕ ਮਹਾਨ ਸਿਆਸੀ ਵਾਪਸੀ ਦਾ ਕਰਾਰ ਦਿੱਤਾ।

Read News Paper

Related articles

spot_img

Recent articles

spot_img