ਪਟਨਾ/ਪੰਜਾਬ ਪੋਸਟ
ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਚੋਣ ਪ੍ਰਚਾਰ ਥੰਮ੍ਹ ਗਿਆ ਹੈ। ਪਹਿਲੇ ਗੇੜ ਤਹਿਤ ਭਲਕੇ 6 ਨਵੰਬਰ ਨੂੰ 121 ਸੀਟਾਂ ਲਈ ਵੋਟਾਂ ਪੈਣਗੀਆਂ। ਬੀਤੀ ਸ਼ਾਮ ਛੇ ਵਜੇ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਸੱਤਾ ਧਿਰ ਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਆਖਰੀ ਦਿਨ ਵੋਟਰਾਂ ਤੱਕ ਪਹੁੰਚਣ ’ਚ ਕੋਈ ਕਸਰ ਨਹੀਂ ਛੱਡੀ। ਚੋਣ ਕਮਿਸ਼ਨ ਨੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣ ਕਮਿਸ਼ਨ ਨੇ ਸਾਰੇ ਨਿਗਰਾਨਾਂ ਨੂੰ ਹਦਾਇਤ ਕੀਤੀ ਹੈ ਕਿ ਵੋਟਿੰਗ ਕੇਂਦਰਾਂ ’ਤੇ ਮੇਲੇ ਜਿਹਾ ਮਾਹੌਲ ਬਣਾਇਆ ਜਾਵੇ ਤਾਂ ਜੋ ਵੋਟ ਪਾਉਣ ਲਈ ਵੱਡੀ ਗਿਣਤੀ ਵੋਟਰ ਆਉਣ। ਕਮਿਸ਼ਨ ਨੇ ਬੂਥਾਂ ’ਤੇ ਸੌ ਫੀਸਦ ਵੈੱਬਕਾਸਟਿੰਗ, ਨਵੀਂ ਵੋਟਰ ਸੂਚੀ ਪਰਚੇ ਦੀ ਸਹੂਲਤ ਤੇ ਈ ਵੀ ਐੱਮ ਨੈੱਟ ਐਪ ਰਾਹੀਂ ਵੋਟਿੰਗ ਰਿਪੋਰਟਿੰਗ ਜਿਹੀਆਂ ਤਕਨੀਕਾਂ ਲਾਗੂ ਕੀਤੀਆਂ ਹਨ। ਪਹਿਲੇ ਗੇੜ ਲਈ 121 ਆਮ, 18 ਪੁਲੀਸ ਤੇ 33 ਖਰਚਾ ਨਿਗਰਾਨ ਨਿਯੁਕਤ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਦਿਹਾਤੀ ਇਲਾਕਿਆਂ ’ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬਿਹਾਰ ਵਿੱਚ ਕੁੱਲ 3,75,13,302 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ।
ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਚੋਣ ਪ੍ਰਚਾਰ ਦਾ ਸਮਾਂ ਮੁਕੰਮਲ ਹੋਇਆ
Published:






