ਓਟਾਵਾ/ਪੰਜਾਬ ਪੋਸਟ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਗਵਰਨਰ ਜਨਰਲ ਨੂੰ ਮਿਲ ਕੇ ਫ਼ੈਡਰਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸੰਸਦ ਨੂੰ ਭੰਗ ਕਰਨ ਲਈ ਕਹਿ ਰਹੇ ਹਨ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਚੋਣਾਂ ਦਾ ਦਿਨ 28 ਅਪ੍ਰੈਲ ਨੂੰ ਹੋਵੇਗਾ ਯਾਨੀ ਫ਼ੈਡਰਲ ਪਾਰਟੀਆਂ ਕੈਨੇਡੀਅਨ ਕਾਨੂੰਨ ਤਹਿਤ ਸੱਭ ਤੋਂ ਘੱਟ ਚੋਣ ਸਮੇਂ ਲਈ ਚੋਣ ਪ੍ਰਚਾਰ ਕਰਨਗੀਆਂ। ਕੈਨੇਡਾ ਦੇ ਚੋਣ ਨਿਯਮਾਂ ਅਨੁਸਾਰ ਫ਼ੈਡਰਲ ਮੁਹਿੰਮਾਂ ਦੀ ਲਈ 37 ਅਤੇ 51 ਦਿਨਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ, ਅਤੇ ਚੋਣਾਂ ਦਾ ਦਿਨ ਸੋਮਵਾਰ ਨੂੰ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਸੀਬੀਸੀ ਨਿਊਜ਼ ਨੂੰ ਦਸਿਆ ਕਿ ਮਾਰਕ ਕਾਰਨੀ ਅਪਣੀ ਸਰਕਾਰ ਨਾਲ ਮੁਲਾਕਾਤ ਕਰਦੇ ਹੋਏ ਇਸ ਪ੍ਰਕਿਰਿਆ ਨੂੰ ਆਰੰਭ ਰਹੇ ਹਨ।







