ਨਿਊਯਾਰਕ/ਪੰਜਾਬ ਪੋਸਟ
ਨਿਊਯਾਰਕ ਮੇਅਰ ਅਹੁਦੇ ਦੀ ਚੋਣ ਵਿੱਚ ਡੈਮੋਕਰੈਟਿਕ ਆਗੂ ਜ਼ੋਹਰਾਨ ਮਮਦਾਨੀ ਨੇ ਜਿੱਤ ਹਾਸਲ ਕਰ ਕੇ ਇਤਿਹਾਸ ਰਚਿਆ ਹੈ। ਉਹ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਦੱਖਣੀ ਏਸ਼ਿਆਈ ਅਤੇ ਮੁਸਲਿਮ ਮੇਅਰ ਬਣੇ ਹਨ। ਯੂਗਾਂਡਾ ਵਿੱਚ ਜਨਮੇ, ਮਮਦਾਨੀ ਮਸ਼ਹੂਰ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਵਿਦਵਾਨ ਮਹਿਮੂਦ ਮਮਦਾਨੀ ਦੇ ਪੁੱਤਰ ਹਨ। ਉਨ੍ਹਾਂ ਨੇ ਸਾਬਕਾ ਗਵਰਨਰ ਐਂਡਰਿਊ ਕਿਊਮੋ (ਆਜ਼ਾਦ ਉਮੀਦਵਾਰ) ਅਤੇ ਰਿਪਬਲਿਕਨ ਕਰਟਿਸ ਸਲੀਵਾ ਨੂੰ ਹਰਾਇਆ, ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਮਿਲਿਆ ਹੋਇਆ ਸੀ। ਚੋਣ ਨਤੀਜੇ ਵਿੱਚ ਮਮਦਾਨੀ ਨੂੰ 50.6% (9,48,202) ਵੋਟਾਂ ਮਿਲੀਆਂ। ਉਨ੍ਹਾਂ ਦੀ ਮੁਹਿੰਮ ਰਹਿਣ-ਸਹਿਣ ਦੀ ਲਾਗਤ ਘਟਾਉਣ ਅਤੇ ਮਜ਼ਦੂਰ ਵਰਗ ਨੂੰ ਸਸ਼ਕਤ ਬਣਾਉਣ ’ਤੇ ਕੇਂਦਰਿਤ ਸੀ। ਇਸ ਤਰਾਂ ਕੁੱਲ ਮਿਲਾ ਕੇ ਤਿੰਨ ਪ੍ਰਮੁੱਖ ਭਾਰਤੀ-ਅਮਰੀਕੀ ਆਗੂਆਂ ਜ਼ੋਹਰਾਨ ਮਮਦਾਨੀ, ਆਫਤਾਬ ਪੁਰੇਵਾਲ (ਸਿਨਸਿਨਾਟੀ ਦੇ ਮੇਅਰ) ਅਤੇ ਗਜ਼ਾਲਾ ਹਾਸ਼ਮੀ (ਵਰਜੀਨੀਆ ਦੀ ਪਹਿਲੀ ਮੁਸਲਿਮ ਲੈਫਟੀਨੈਂਟ ਗਵਰਨਰ) ਨੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ, ਜਿਸ ਨਾਲ ਅਮਰੀਕੀ ਰਾਜਨੀਤੀ ਵਿੱਚ ਵਿਭਿੰਨਤਾ ਅਤੇ ਪ੍ਰਤੀਨਿਧਤਾ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਮੰਨਿਆ ਜਾ ਰਿਹਾ ਹੈ।
ਡੈਮੋਕਰੈਟਿਕ ਆਗੂ ਜ਼ੋਹਰਾਨ ਮਮਦਾਨੀ ਨੇ ਜਿੱਤੀ ਨਿਊਯਾਰਕ ਮੇਅਰ ਅਹੁਦੇ ਦੀ ਚੋਣ
Published:






