ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਸੱਤਾ ‘ਚ ਦੂਜੇ ਦੌਰ ਦਾ ਹੋਇਆ ਆਗ਼ਾਜ਼

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਅਮਰੀਕਾ ਦੀ ਸੁਪਰੀਮ ਕੋਰਟ ਦੇ ਜੱਜ ਜੌਨ ਰਾਬਰਟ ਨੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਬਾਈਬਲ ‘ਤੇ ਹੱਥ ਰੱਖ ਕੇ ਸਹੁੰ ਚੁਕਾਈ। ਟਰੰਪ ਤੋਂ ਪਹਿਲਾਂ ਜੇਡੀ ਵੈਂਸ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਤਾਪਮਾਨ ਮਨਫ਼ੀ 5 ਡਿਗਰੀ ਸੈਲਸੀਅਸ ਦਰਜ ਹੋਇਆ ਅਤੇ ਇਸ ਕਰਕੇ ਕੜਾਕੇ ਦੀ ਠੰਢ ਕਾਰਨ, ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 40 ਸਾਲਾਂ ਬਾਅਦ ਸੰਸਦ ਦੇ ਅੰਦਰ ਹੋਇਆ। ਇਸ ਤੋਂ ਪਹਿਲਾਂ 1985 ਵਿੱਚ, ਰੋਨਾਲਡ ਰੀਗਨ ਨੇ ਕੈਪੀਟਲ ਹਿੱਲ ਦੇ ਅੰਦਰ ਸਹੁੰ ਚੁੱਕੀ ਸੀ। ਆਮ ਤੌਰ ‘ਤੇ ਰਾਸ਼ਟਰਪਤੀ ਖੁੱਲ੍ਹੇ ਮੈਦਾਨ, ਨੈਸ਼ਨਲ ਮਾਲ ਵਿੱਚ ਸਹੁੰ ਚੁੱਕਦੇ ਹਨ। ਇਸ ਦੌਰਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਰੂਸ-ਯੂਕਰੇਨ ਅਤੇ ਪ੍ਰਮਾਣੂ ਹਥਿਆਰਾਂ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਤਿਆਰ ਹਨ। ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਜੋਅ ਬਾਇਡਨ ਨੇ ਸੱਤਾ ਤਬਦੀਲੀ ਦੀਆਂ ਰਵਾਇਤਾਂ ਨੂੰ ਜਾਰੀ ਰਖਦਿਆਂ ਵ੍ਹਾਈਟ ਹਾਊਸ ’ਚ ਡੋਨਲਡ ਟਰੰਪ ਦਾ ਚਾਹ ਅਤੇ ਕੌਫੀ ’ਤੇ ਸਵਾਗਤ ਕੀਤਾ। ਉਨ੍ਹਾਂ ਟਰੰਪ ਨਾਲ ਹੱਥ ਮਿਲਾਉਂਦਿਆਂ ਕਿਹਾ, ‘‘ਘਰ ਵਾਪਸੀ ਦਾ ਸਵਾਗਤ ਹੈ।’’ ਹਲਫ਼ਦਾਰੀ ਸਮਾਗਮ ’ਚ ਭਾਰਤ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਮੂਲੀਅਤ ਕੀਤੀ। ਸੂਤਰਾਂ ਮੁਤਾਬਕ ਉਹ ਟਰੰਪ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖਿਆ ਪੱਤਰ ਵੀ ਲੈ ਕੇ ਗਏ ਹਨ। ਇਸ ਮੌਕੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਵੀ ਹਾਜ਼ਰ ਸਨ।

Read News Paper

Related articles

spot_img

Recent articles

spot_img