ਐਲਨ ਮਸਕ ਵੱਲੋਂ ‘ਐਪਲ’ ਕੰਪਨੀ ‘ਤੇ ਕੇਸ ਕੀਤੇ ਜਾਣ ਦੀ ਤਿਆਰੀ ਦੇ ਸੰਕੇਤ

Published:

Rate this post

ਨਿਊਯਾਰਕ/ਪੰਜਾਬ ਪੋਸਟ 

ਅਰਬਪਤੀ ਕਾਰੋਬਾਰੀ ਅਤੇ ਸਪੇਸਐਕਸ, ਟੇਸਲਾ ਅਤੇ ਐਕਸ ਦੇ ਮਾਲਕ ਐਲਨ ਮਸਕ ਨੇ ਕਿਹਾ ਹੈ ਕਿ ਉਹ ਐਕਸ ਅਤੇ ਇਸ ਦੇ ਗ੍ਰੋਕ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬੋਟ ਐਪ ਨੂੰ ਆਪਣੇ ਐਪ ਸਟੋਰ ਵਿੱਚ ਚੋਟੀ ਦੇ ਸਿਫ਼ਾਰਸ਼ ਕੀਤੇ ਐਪਸ ਵਿੱਚ ਸ਼ਾਮਲ ਨਾ ਕਰਨ ’ਤੇ ਐਪਲ ’ਤੇ ਕੇਸ ਕਰਨ ਦੀ ਯੋਜਨਾ ਬਣਾ ਰਹੇ ਹਨ। ਮਸਕ ਨੇ ਅੱਗੇ ਕਿਹਾ ਕਿ “ਐਪਲ ਅਜਿਹਾ ਵਿਵਹਾਰ ਕਰ ਰਿਹਾ ਹੈ, ਜੋ ਓਪਨਏਆਈ ਤੋਂ ਇਲਾਵਾ ਕਿਸੇ ਵੀ ਏਆਈ ਕੰਪਨੀ ਲਈ ਐਪ ਸਟੋਰ ਵਿੱਚ ਨੰਬਰ 1 ’ਤੇ ਪਹੁੰਚਣਾ ਅਸੰਭਵ ਬਣਾਉਂਦਾ ਹੈ, ਜੋ ਕਿ ਇੱਕ ਸਪੱਸ਼ਟ ਐਂਟੀਟਰੱਸਟ ਉਲੰਘਣਾ ਹੈ। ਉਨਾਂ ਦਾ ਸਮੂਹ ਇਸ ਬਾਰੇ ਤੁਰੰਤ ਕਾਨੂੰਨੀ ਕਾਰਵਾਈ ਕਰੇਗਾ।” ਉਨ੍ਹਾਂ ਨੇ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਦੂਜੇ ਪਾਸੇ ਐਪਲ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ, ਜਿਸ ਨੂੰ ਹਾਲ ਹੀ ਦੇ ਸਾਲਾਂ ਵਿੱਚ ਐਂਟੀਟਰੱਸਟ ਉਲੰਘਣਾ ਦੇ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਸੰਘੀ ਜੱਜ ਨੇ ਹਾਲ ਹੀ ਵਿੱਚ ਪਾਇਆ ਕਿ ਐਪਲ ਨੇ ਫੋਰਟਨਾਈਟ ਬਣਾਉਣ ਵਾਲੀ ਐਪਿਕ ਗੇਮਜ਼ ਵੱਲੋਂ ਦਾਇਰ ਇੱਕ ਐਂਟੀਟਰੱਸਟ ਕੇਸ ਵਿੱਚ ਅਦਾਲਤ ਦੇ ਹੁਕਮ ਦੀ ਉਲੰਘਣਾ ਕੀਤੀ ਹੈ। 27 ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਦੇ ਰੈਗੂਲੇਟਰਾਂ ਨੇ ਅਪਰੈਲ ਵਿੱਚ ਐਪਲ ’ਤੇ ਮੁਕਾਬਲੇ ਦੇ ਨਿਯਮਾਂ ਨੂੰ ਤੋੜਨ ਲਈ 500 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਸੀ, ਜਿਸ ਵਿੱਚ ਐਪ ਬਣਾਉਣ ਵਾਲਿਆਂ ਨੂੰ ਐਪ ਸਟੋਰ ਤੋਂ ਬਾਹਰ ਸਸਤੇ ਵਿਕਲਪਾਂ ਵੱਲ ਇਸ਼ਾਰਾ ਕਰਨ ਤੋਂ ਰੋਕਿਆ ਗਿਆ ਸੀ।

Read News Paper

Related articles

spot_img

Recent articles

spot_img