ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਜੈਫਰੀ ਐਪਸਟੀਨ ਨਾਲ ਸਬੰਧਤ ਜਾਰੀ ਕੀਤੀਆਂ ਗਈਆਂ ਨਵੀਆਂ ਫਾਈਲਾਂ ਵਿੱਚ 2009 ਦੀ ਇੱਕ ਈਮੇਲ ਸਾਹਮਣੇ ਆਈ ਹੈ, ਜਿਸ ਵਿੱਚ ਗਿਸਲੇਨ ਮੈਕਸਵੈੱਲ ਦੇ ਨਿਊਯਾਰਕ ਸਥਿਤ ਘਰ ਵਿੱਚ ਹੋਈ ਇੱਕ ਪਾਰਟੀ ਦਾ ਜ਼ਿਕਰ ਹੈ। ਇਹ ਈਮੇਲ ਪਬਲੀਸਿਸਟ ਪੈਗੀ ਸੀਗਲ ਦੁਆਰਾ ਜੈਫਰੀ ਐਪਸਟੀਨ ਨੂੰ ਭੇਜੀ ਗਈ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ ਉਹ ਪ੍ਰਸਿੱਧ ਫਿਲਮ ਨਿਰਦੇਸ਼ਕ ਮੀਰਾ ਨਾਇਰ ਦੀ ਇੱਕ ਫਿਲਮ ਦੇ ਜਸ਼ਨ ਵਿੱਚ ਰੱਖੀ ਗਈ ‘ਆਫਟਰ-ਪਾਰਟੀ’ ਤੋਂ ਵਾਪਸ ਆਈ ਹੈ। ਦਸਤਾਵੇਜ਼ਾਂ ਵਿੱਚ ਮੀਰਾ ਨਾਇਰ ਦਾ ਨਾਮ ਸਿਰਫ਼ ਇਸ ਸਮਾਜਿਕ ਪ੍ਰੋਗਰਾਮ ਦੇ ਸੰਦਰਭ ਵਿੱਚ ਆਇਆ ਹੈ ਹਾਲਾਂਕਿ ਉਨਾਂ ਫਾਈਲਾਂ ਵਿੱਚ ਉਨ੍ਹਾਂ ਵਿਰੁੱਧ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਗਤੀਵਿਧੀ ਜਾਂ ਗਲਤ ਕੰਮ ਦਾ ਕੋਈ ਦੋਸ਼ ਨਹੀਂ ਲਗਾਇਆ ਗਿਆ।







