ਗਾਜ਼ਾ/ਪੰਜਾਬ ਪੋਸਟ
ਇਜ਼ਰਾਈਲੀ ਹਮਲਿਆਂ ਦੀ ਲਗਾਤਾਰ ਮਾਰ ਝੱਲ ਰਹੇ ਗਾਜ਼ਾ ਖੇਤਰ ’ਚ ਵੱਖ-ਵੱਖ ਥਾਵਾਂ ‘ਤੇ ਭੋਜਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ 85 ਲੋਕਾਂ ਦੀ ਮੌਤ ਹੋ ਗਈ ਹੈ। ਫ਼ਲਸਤੀਨੀ ਖੇਤਰ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਅਤੇ ਸਥਾਨਕ ਹਸਪਤਾਲਾਂ ਮੁਤਾਬਕ ਸੱਭ ਤੋਂ ਵੱਧ ਮੌਤਾਂ ਉੱਤਰੀ ਗਾਜ਼ਾ ’ਚ ਹੋਈਆਂ, ਜਿੱਥੇ ਇਜ਼ਰਾਈਲ ਨਾਲ ਲੱਗਦੀ ਜ਼ਿਕਿਮ ਕਰਾਸਿੰਗ ਰਾਹੀਂ ਉੱਤਰੀ ਗਾਜ਼ਾ ’ਚ ਦਾਖਲ ਹੋ ਕੇ ਮਦਦ ਤੱਕ ਪਹੁੰਚਾਉਣ ਦੀ ਕੋਸ਼ਿਸ਼ ’ਚ ਕਈ ਫਲਸਤੀਨੀ ਮਾਰੇ ਗਏ। ਹਸਪਤਾਲਾਂ ਨੇ ਦੱਸਿਆ ਕਿ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਕੁੱਝ ਦੀ ਹਾਲਤ ਗੰਭੀਰ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਨੂੰ ਇਜ਼ਰਾਈਲੀ ਫੌਜ ਨੇ ਮਾਰਿਆ ਹੈ ਜਾਂ ਹਥਿਆਰਬੰਦ ਗਿਰੋਹਾਂ ਨੇ ਜਾਂ ਦੋਹਾਂ ਨੇ ਪਰ ਕੁੱਝ ਚਸ਼ਮਦੀਦਾਂ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਭੀੜ ਉਤੇ ਗੋਲੀ ਚਲਾਈ।
ਗਾਜ਼ਾ ’ਚ ਖਾਣਾ ਉਡੀਕ ਕਰ ਰਹੇ ਲੋਕਾਂ ’ਤੇ ਗੋਲੀਬਾਰੀ, 85 ਹੋਰ ਫਲਸਤੀਨੀਆਂ ਦੀ ਮੌਤ ਹੋਣ ਦਾ ਖਦਸ਼ਾ

Published:






