ਗਾਜ਼ਾ/ਪੰਜਾਬ ਪੋਸਟ
ਗਾਜ਼ਾ ’ਚ ਜੰਗ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਇਕ ਸਮੁੰਦਰੀ ਜਹਾਜ਼ ਨੂੰ ਇਜ਼ਰਾਇਲੀ ਫ਼ੌਜ ਨੇ ਅਪਣੇ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਮੁਤਾਬਕ ਇਜ਼ਰਾਈਲ ਨੇ ਸਵੀਡਨ ਦੇਸ਼ ਦੀ ਵਾਤਾਵਰਣ ਕਾਰਕੁਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਗ੍ਰੇਟਾ ਥਨਬਰਗ ਅਤੇ ਉਸ ਦੇ ਜਹਾਜ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਅੱਜ ਸਵੇਰੇ ਤੜਕੇ, ਇਜ਼ਰਾਈਲ ਦੀਆਂ 5 ਸਪੀਡ ਬੋਟਾਂ ਨੇ ਜਹਾਜ਼ ਨੂੰ ਘੇਰ ਲਿਆ। ਇਸ ਤੋਂ ਬਾਅਦ ਸੈਨਿਕ ਜਹਾਜ਼ ’ਤੇ ਚੜ੍ਹ ਗਏ ਅਤੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਜਹਾਜ਼ ਗਾਜ਼ਾ ਦੇ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਸੀ। ਮੈਡੇਲੀਨ ਨਾਮ ਦੇ ਇਸ ਜਹਾਜ਼ ’ਤੇ 12 ਲੋਕ ਸਵਾਰ ਹਨ। ਸਾਰੇ ਫ਼ੌਜ ਦੀ ਹਿਰਾਸਤ ਵਿੱਚ ਹਨ। ਹੁਣ ਇਸ ਜਹਾਜ਼ ਨੂੰ ਗਾਜ਼ਾ ਦੀ ਬਜਾਏ ਇਜ਼ਰਾਈਲ ਲਿਜਾਇਆ ਜਾ ਰਿਹਾ ਹੈ। ਗ੍ਰੇਟਾ ਅਤੇ ਉਸਦੇ ਸਾਥੀਆਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਜ਼ਰਾਈਲੀ ਸੈਨਿਕਾਂ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਅੰਤਰਰਾਸ਼ਟਰੀ ਪਾਣੀਆਂ ਵਿੱਚ ਅਗਵਾ ਕਰ ਲਿਆ ਹੈ। ਗ੍ਰੇਟਾ ਗਾਜ਼ਾ ਦੇ ਲੋਕਾਂ ਲਈ ਦਵਾਈ, ਅਨਾਜ, ਬੱਚਿਆਂ ਲਈ ਦੁੱਧ, ਡਾਇਪਰ ਅਤੇ ਪਾਣੀ ਸ਼ੁੱਧ ਕਰਨ ਵਾਲੇ ਲੈ ਕੇ ਜਾ ਰਹੀ ਸੀ।







