ਓਟਾਵਾ/ਪੰਜਾਬ ਪੋਸਟ
ਦੱਖਣੀ ਕੋਰੀਆ ਤੋਂ ਬਾਅਦ ਕੈਨੇਡਾ ’ਚ ਵੀ ਵੱਡਾ ਜਹਾਜ਼ ਹਾਦਸਾ ਹੋਣ ਲੱਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਖੱਬਾ ਖੰਭ ਅਚਾਨਕ ਰਨਵੇ ’ਤੇ ਰਗੜਨਾ ਸ਼ੁਰੂ ਹੋ ਗਿਆ। ਇਸ ਕਾਰਨ ਭਿਆਨਕ ਅੱਗ ਲੱਗ ਗਈ। ਕੈਨੇਡਾ ਦੇ ਹੈਲੀਫ਼ੈਕਸ ਇੰਟਰਨੈਸ਼ਨਲ ਏਅਰਪੋਰਟ ’ਤੇ, ਲੈਂਡਿੰਗ ਦੌਰਾਨ ਇਕ ਜਹਾਜ਼ ਦਾ ਵਿੰਗ ਰਨਵੇ ’ਤੇ ਰਗੜਦਾ ਦਿਖਾਈ ਦਿੰਦਾ ਹੈ ਤੇ ਇਸ ਤੋਂ ਬਾਅਦ, ਇਸ ਵਿਚ ਅੱਗ ਦੀਆਂ ਲਪਟਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਾਲਾਂਕਿ ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਅਨੁਸਾਰ ਪੀਏਐਲ ਏਅਰਲਾਈਨਜ਼ ਦੀ ਫ਼ਲਾਈਟ 2259 ਜੋ ਕਿ ਏਅਰ ਕੈਨੇਡਾ ਦੀ ਡੀ ਹੈਵੀਲੈਂਡ ਕੈਨੇਡਾ ਡੈਸ਼ 8-400 ਨਾਲ ਹਵਾਈ ਅੱਡੇ ’ਤੇ ਉਤਰ ਰਹੀ ਸੀ। ਇਸ ਦੌਰਾਨ ਉਸ ਦਾ ਖੱਬਾ ਖੰਭ ਰਨਵੇ ’ਤੇ ਰਗੜਨ ਲੱਗਾ। ਇਸ ਤੋਂ ਬਾਅਦ ਅੱਗ ਲੱਗ ਗਈ। ਇਸ ਤਰ੍ਹਾਂ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਜਹਾਜ਼ ਦੇ ਲੈਂਡਿੰਗ ਗੀਅਰ ’ਚ ਲੱਗੀ ਛੋਟੀ ਜਿਹੀ ਅੱਗ ’ਤੇ ਫ਼ਾਇਰ ਬ੍ਰਿਗੇਡ ਨੇ ਛੇਤੀ ਹੀ ਕਾਬੂ ਪਾ ਲਿਆ।
ਦੱਖਣੀ ਕੋਰੀਆ ਤੋਂ ਬਾਅਦ ਕੈਨੇਡਾ ਵਿੱਚ ਵੀ ਇੱਕ ਹਵਾਈ ਹਾਦਸਾ ਹੋਣੋਂ ਮਸਾਂ ਟਲਿਆ: ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ

Published:






