ਟੈਕਸਾਸ/ਪੰਜਾਬ ਪੋਸਟ
ਅਮਰੀਕਾ ਦੇ ਟੈਕਸਾਸ ਰਾਜ ਵਿੱਚ ਗੁਆਡਾਲੁਪ ਨਦੀ ਵਿੱਚ ਅਚਾਨਕ ਆਏ ਹੜ੍ਹ ਕਾਰਨ 3 ਦਿਨਾਂ ਵਿੱਚ 80 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 41 ਲਾਪਤਾ ਹਨ। ਨਦੀ ਦੇ ਨੇੜੇ ਕੁੜੀਆਂ ਲਈ ਇੱਕ ਸਮਰ ਕੈਂਪ ਸੀ, ਜੋ ਹੜ੍ਹ ਵਿੱਚ ਫਸ ਗਿਆ ਹਾਲਾਂਕਿ, ਕੈਂਪ ਵਿੱਚ ਮੌਜੂਦ 750 ਕੁੜੀਆਂ ਨੂੰ ਬਚਾ ਲਿਆ ਗਿਆ ਦੱਸਿਆ ਜਾ ਹੈ। ਮਿਲੀ ਜਾਣਕਾਰੀ ਮੁਤਾਬਕ, ਟੈਕਸਾਸ ਦੇ ਕਈ ਇਲਾਕਿਆਂ ਵਿੱਚ ਸਥਿਤੀ ਅਜੇ ਆਮ ਵਾਂਗ ਨਹੀਂ ਹੋਈ ਹੈ। ਮੌਸਮ ਵਿਭਾਗ ਨੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਗੁਆਡਾਲੁਪ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ, ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਲਗਭਗ 15 ਇੰਚ (38 ਸੈਂਟੀਮੀਟਰ) ਮੀਂਹ ਪਿਆ ਅਤੇ ਇਸ ਦਰਮਿਆਨ ਸਿਰਫ਼ 45 ਮਿੰਟਾਂ ਵਿੱਚ, ਨਦੀ ਦਾ ਪੱਧਰ 26 ਫੁੱਟ (8 ਮੀਟਰ) ਵਧ ਗਿਆ, ਜਿਸ ਨਾਲ ਘਰ ਅਤੇ ਵਾਹਨ ਵਹਿ ਗਏ ਅਤੇ ਹੜ੍ਹ ਦੀ ਇਹ ਸਥਿਤੀ ਬਣੀ।
ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਹੜ੍ਹਾਂ ਦੀ ਭਾਰੀ ਮਾਰ

Published:






