ਇਰਾਨ ਨੇ ਕਤਰ ਅਤੇ ਇਰਾਕ ‘ਚ ਅਮਰੀਕੀ ਬੇਸ ਉੱਤੇ ਕੀਤੇ ਹਮਲੇ

Published:

Rate this post

ਦੋਹਾ/ਪੰਜਾਬ ਪੋਸਟ

ਇਰਾਨ ਨੇ ਆਪਣੇ ਤਿੰਨ ਪ੍ਰਮਾਣੂ ਟਿਕਾਣਿਆਂ ਉੱਤੇ ਅਮਰੀਕੀ ਬੰਬਾਰੀ ਅਤੇ ਅਸ਼ਾਂਤ ਖੇਤਰ ’ਚ ਤਣਾਅ ਵਧਾਉਣ ਦੇ ਜਵਾਬ ’ਚ ਕਤਰ ਅਤੇ ਇਰਾਕ ’ਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ ਹਨ। ਕਤਰ ਦੀ ਰਾਜਧਾਨੀ ਦੋਹਾ ਦੇ ਆਸਮਾਨ ’ਚ ਮਿਜ਼ਾਈਲਾਂ ਉੱਡਦੀਆਂ ਦਿਸ ਰਹੀਆਂ ਸਨ ਅਤੇ ਇੰਟਰਸੈਪਟਰਾਂ ਨੇ ਰਾਤ ਸਮੇਂ ਅਸਮਾਨ ’ਚ ਘੱਟੋ-ਘੱਟ ਇਕ ਮਿਜ਼ਾਈਲ ਦਾਗੀ ਅਤੇ ਇਕ ਡੇਗ ਦਿੱਤੀ। ਇਰਾਨ ਦਾ ਕਹਿਣਾ ਹੈ ਕਿ ਕਤਰ ‘ਤੇ ਮਿਜ਼ਾਈਲ ਹਮਲੇ ਅਮਰੀਕਾ ਵਲੋਂ ਪ੍ਰਮਾਣੂ ਟਿਕਾਣਿਆਂ ‘ਤੇ ਵਰਤੇ ਗਏ ਬੰਬਾਂ ਦੇ ਬਰਾਬਰ ਹਨ। ਕਤਰ ਨੇ ਹਵਾਈ ਅੱਡੇ ਉਤੇ  ਈਰਾਨੀ ਹਮਲੇ ਦੀ ਨਿੰਦਾ ਕਰਦਿਆਂ ਬਿਆਨ ਜਾਰੀ ਕੀਤਾ, ਕਿਹਾ ਕਿ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਰਾਨ ਨੇ ਸਰਕਾਰੀ ਟੈਲੀਵਿਜ਼ਨ ‘ਤੇ ਐਲਾਨ ਕੀਤਾ ਕਿ ਉਸ ਨੇ ਕਤਰ ਦੇ ਅਲ ਉਦੀਦ ਹਵਾਈ ਅੱਡੇ ‘ਤੇ ਤਾਇਨਾਤ ਅਮਰੀਕੀ ਬਲਾਂ ‘ਤੇ  ਹਮਲਾ ਕੀਤਾ। ਸਕ੍ਰੀਨ ਉੱਤੇ ਇੱਕ  ਕੈਪਸ਼ਨ ਨਾਲ ਮਾਰਸ਼ਲ ਸੰਗੀਤ ਵਜਦੇ ਸਮੇਂ ‘ਅਮਰੀਕਾ ਦੀ ਹਮਲਾਵਰਤਾ’ ਦਾ ‘ਇੱਕ ਸ਼ਕਤੀਸ਼ਾਲੀ ਅਤੇ ਸਫਲ ਜਵਾਬ’ ਲਿਖਿਆ ਗਿਆ ਸੀ। ਇਸ ਦਰਮਿਆਨ ਕਤਰ ਨੇ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ ਹੈ।

Read News Paper

Related articles

spot_img

Recent articles

spot_img