ਈਰਾਨ ਵੱਲੋਂ ਹਰਮੁਜ਼ ਦੀ ਖਾੜੀ ‘ਚ ਅਮਰੀਕੀ ਤੇ ਇਜ਼ਰਾਈਲੀ ਜਹਾਜ਼ਾਂ ਦੀ ਐਂਟਰੀ ਬੈਨ, ਲਗਾਇਆ ਭਾਰੀ ਟੈਕਸ

Published:

Rate this post

ਤਹਿਰਾਨ/ਪੰਜਾਬ ਪੋਸਟ
ਜੰਗ ਦੇ ਮੈਦਾਨ ਵਿੱਚ ਵੀ ਅੱਜ ਸਵੇਰੇ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਈਰਾਨ ਨੇ ਅੱਜ ਤੜਕੇ ਕਈ ਨਵੀਆਂ ਮਿਜ਼ਾਈਲਾਂ ਦਾਗੀਆਂ ਹਨ ਅਤੇ ਜਵਾਬੀ ਕਾਰਵਾਈ ਕਰਦਿਆਂ ਦੁਬਈ ਦੀ ਬੰਦਰਗਾਹ ‘ਤੇ ਖੜ੍ਹੇ ਇੱਕ ਕੁਵੈਤੀ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਭਿਆਨਕ ਅੱਗ ਲੱਗ ਗਈ। ਦੁਬਈ ਵਿੱਚ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਮਿਜ਼ਾਈਲਾਂ ਨੂੰ ਰੋਕਣ ਦੌਰਾਨ ਡਿੱਗੇ ਮਲਬੇ ਕਾਰਨ ਚਾਰ ਲੋਕ ਜ਼ਖਮੀ ਵੀ ਹੋਏ ਹਨ। ਇਸ ਦੇ ਨਾਲ ਹੀ, ਸਾਊਦੀ ਅਰਬ ਦੇ ਅਮੀਰ ਸੁਲਤਾਨ ਏਅਰ ਬੇਸ, ਜਿੱਥੇ ਅਮਰੀਕੀ ਫੌਜ ਤੈਨਾਤ ਹੈ, ‘ਤੇ ਵੀ ਈਰਾਨੀ ਡਰੋਨਾਂ ਦੁਆਰਾ ਹਮਲਾ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਦੂਜੇ ਪਾਸੇ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਫੌਜੀ ਟੀਚੇ ਅੱਧੇ ਤੋਂ ਵੱਧ ਪੂਰੇ ਹੋ ਚੁੱਕੇ ਹਨ ਅਤੇ ਈਰਾਨੀ ਸ਼ਾਸਨ ਜਲਦ ਹੀ ਅੰਦਰੂਨੀ ਤੌਰ ‘ਤੇ ਢਹਿ-ਢੇਰੀ ਹੋ ਜਾਵੇਗਾ। ਈਰਾਨੀ ਸੰਸਦ ਨੇ ਵੀ ਹੁਣ ਹਰਮੁਜ਼ ਦੀ ਖਾੜੀ ਵਿੱਚੋਂ ਲੰਘਣ ਵਾਲੇ ਜਹਾਜ਼ਾਂ ‘ਤੇ ਟੈਕਸ ਲਗਾਉਣ ਅਤੇ ਅਮਰੀਕੀ ਤੇ ਇਜ਼ਰਾਈਲੀ ਜਹਾਜ਼ਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੇ ਖਾੜੀ ਖੇਤਰ ਵਿੱਚ ਤਣਾਅ ਨੂੰ ਚਰਮ ਸੀਮਾ ‘ਤੇ ਪਹੁੰਚਾ ਦਿੱਤਾ ਹੈ।

Read News Paper

Related articles

spot_img

Recent articles

spot_img