ਇਜ਼ਰਾਈਲ–ਇਰਾਨ ਕਸ਼ਮਕਸ਼ ਵਿੱਚ ਮਿਜ਼ਾਈਲਾਂ ਦੀ ਹੋਈ ਵਰਤੋਂ; ਇਜ਼ਰਾਈਲ ਨੇ ਦਾਗੀਆਂ ਸੈਂਕੜੇ ਮਿਜ਼ਾਈਲਾਂ

Published:

Rate this post

ਤੇਲ ਅਵੀਵ/ਪੰਜਾਬ ਪੋਸਟ
ਖਾੜੀ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਹੋਰ ਵਧਿਆ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਇਜ਼ਰਾਈਲ ਨੇ ਇਰਾਨ ਦੇ ਹਮਲਿਆਂ ਦਾ ਅੱਜ 25 ਦਿਨਾਂ ਬਾਅਦ ਜਵਾਬ ਦਿੱਤਾ ਹੈ। ਇਜ਼ਰਾਈਲ ਨੇ ਇਰਾਨ ਵੱਲ ਸੌ ਦੇ ਕਰੀਬ ਮਿਜ਼ਾਈਲਾਂ ਦਾਗੀਆਂ ਹਨ। ਇਸ ਹਮਲੇ ਵਿਚ ਦੋ ਫੌਜੀਆਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਇਜ਼ਰਾਈਲ ਵੱਲੋਂ ਤਿੰਨ ਘੰਟਿਆਂ ਵਿਚ 20 ਟਿਕਾਣਿਆਂ ’ਤੇ ਹਮਲੇ ਕੀਤੇ ਗਏ। ਇਹ ਹਮਲੇ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਸ਼ੁਰੂ ਹੋਏ ਤੇ ਤੜਕੇ ਤਕ ਜਾਰੀ ਰਹੇ। ਯਰੂਸ਼ਲਮ ਪੋਸਟ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਨੇ ਇਰਾਨ ’ਤੇ ਸੌ ਤੋਂ ਜ਼ਿਆਦਾ ਫਾਈਟਰ ਜੈੱਟਾਂ ਨਾਲ ਹਮਲਾ ਕੀਤਾ। ਇਸ ਹਮਲੇ ਤੋਂ ਬਾਅਦ ਇਜ਼ਰਾਈਲ, ਇਰਾਨ ਅਤੇ ਇਰਾਕ ਨੇ ਆਪਣੇ ਆਪਣੇ ਹਵਾਈ ਅੱਡੇ ਬੰਦ ਕਰ ਦਿੱਤੇ ਹਨ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਇਜ਼ਰਾਈਲ ਦਾ ਸਮਰਥਨ ਕੀਤਾ ਹੈ।

Read News Paper

Related articles

spot_img

Recent articles

spot_img