ਜੈ ਭੱਟਾਚਾਰੀਆ ਹੋਣਗੇ ਅਮਰੀਕਾ ਦੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਡਾਇਰੈਕਟਰ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੇ ਜੈ ਭੱਟਾਚਾਰੀਆ ਦੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ‘ਤੇ ਸੈਨੇਟ ਵਿਚ ਵੋਟਿੰਗ ਹੋਈ ਅਤੇ ਜੈ ਭੱਟਾਚਾਰੀਆ 53-47 ਵੋਟਾਂ ਨਾਲ ਜਿੱਤ ਗਏ। ਇਸ ਦੇ ਨਾਲ, ਡੋਨਾਲਡ ਟਰੰਪ ਦੁਆਰਾ ਅਹੁਦੇ ‘ਤੇ ਉਨ੍ਹਾਂ ਦੀ ਨਿਯੁਕਤੀ ਨੂੰ ਵੀ ਅੰਤਮ ਪ੍ਰਵਾਨਗੀ ਮਿਲ ਗਈ। ਅਮਰੀਕਾ ਦੇ ਸਿਹਤ ਮੰਤਰੀ ਰੌਬਰਟ ਐਫ਼ ਕੈਨੇਡੀ ਨੇ ਵੀ ਜੈ ਭੱਟਾਚਾਰੀਆ ਦੇ ਨਾਂਅ ਦੀ ਪ੍ਰਵਾਨਗੀ ‘ਤੇ ਖ਼ੁਸ਼ੀ ਪ੍ਰਗਟ ਕੀਤੀ। ਜੈ ਭੱਟਾਚਾਰੀਆ ਸਟੈਨਫ਼ੋਰਡ ਯੂਨੀਵਰਸਿਟੀ ਵਿਚ ਸਿਹਤ ਨੀਤੀ ਦੇ ਪ੍ਰੋਫ਼ੈਸਰ ਹਨ। ਉਨ੍ਹਾਂ ਨੈਸ਼ਨਲ ਬਿਊਰੋ ਆਫ਼ ਇਕਨਾਮਿਕ ਰਿਸਰਚ ਵਿਚ ਰਿਸਰਚ ਐਸੋਸੀਏਟ ਅਤੇ ਸਟੈਨਫੋਰਡ ਇੰਸਟੀਚਿਊਟ ਆਫ਼ ਇਕਨਾਮਿਕ ਪਾਲਿਸੀ ਰਿਸਰਚ, ਸਟੈਨਫੋਰਡ ਫ੍ਰੀਮੈਨ ਸਪੋਗਲੀ ਇੰਸਟੀਚਿਊਟ ਅਤੇ ਹੂਵਰ ਇੰਸਟੀਚਿਊਸ਼ਨ ਵਿਚ ਇਕ ਸੀਨੀਅਰ ਫੈਲੋ ਵਜੋਂ ਵੀ ਸੇਵਾ ਨਿਭਾਈ ਹੋਈ ਹੈ। ਜੈ ਭੱਟਾਚਾਰੀਆ ਸਟੈਨਫੋਰਡ ਸੈਂਟਰ ਫਾਰ ਡੈਮੋਗ੍ਰਾਫੀ ਐਂਡ ਇਕਨਾਮਿਕਸ ਆਫ਼ ਹੈਲਥ ਐਂਡ ਏਜਿੰਗ ਦੀ ਅਗਵਾਈ ਵੀ ਕਰਦੇ ਹਨ। ਜੈ ਭੱਟਾਚਾਰੀਆ ਗ੍ਰੇਟ ਬੈਰਿੰਗਟਨ ਐਲਾਨਨਾਮੇ ਦੇ ਸਹਿ-ਲੇਖਕ ਵੀ ਹਨ, ਜਿਸ ਵਿਚ ਉਨਾਂ ਨੇ ਅਕਤੂਬਰ 2020 ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਲਗਾਏ ਗਏ ਤਾਲਾਬੰਦੀ ਦੇ ਵਿਕਲਪ ਦਾ ਸੁਝਾਅ ਦਿਤਾ ਸੀ। ਜੈ ਭੱਟਾਚਾਰੀਆ ਨੇ ਅਰਥਸ਼ਾਸਤਰ, ਕਾਨੂੰਨ, ਮੈਡੀਕਲ, ਜਨਤਕ ਸਿਹਤ ਅਤੇ ਸਿਹਤ ਨੀਤੀਆਂ ‘ਤੇ ਰਸਾਲੇ ਵੀ ਪ੍ਰਕਾਸ਼ਤ ਕੀਤੇ ਹਨ।

Read News Paper

Related articles

spot_img

Recent articles

spot_img