ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਕੁੱਝ ਵੱਡੇ ਫ਼ੈਸਲੇ ਲੈ ਰਹੇ ਹਨ। ਉਨ੍ਹਾਂ ਨੇ ਹੁਣ ਕਿਊਬਾ ਤੋਂ ਅਤਿਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ ਦਾ ਦਰਜਾ ਹਟਾਉਣ ਦਾ ਫ਼ੈਸਲਾ ਕੀਤਾ ਹੈ। ਵ੍ਹਾਈਟ ਹਾਊਸ ਨੇ ਸੰਸਦ ਨੂੰ ਕਿਹਾ ਹੈ ਕਿ ਇਹ ਫ਼ੈਸਲਾ ਟਾਪੂ ’ਤੇ ਬੰਦ ਸਿਆਸੀ ਕੈਦੀਆਂ ਦੀ ਰਿਹਾਅ ਨੂੰ ਲੈ ਕੇ ਕੈਥੋਲਿਕ ਚਰਚ ਦੁਆਰਾ ਕੀਤੇ ਗਏ ਸਮਝੌਤੇ ਦਾ ਹਿੱਸਾ ਹੈ। ਇਸ ਤੋਂ ਇਲਾਵਾ ਬਾਈਡਨ ਪ੍ਰਸ਼ਾਸਨ ਨੇ ਕਿਊਬਾ ’ਤੇ ਆਰਥਕ ਦਬਾਅ ਘਟਾਉਣ ਦਾ ਵੀ ਫ਼ੈਸਲਾ ਕੀਤਾ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ ਨੂੰ ਸਹੁੰ ਚੁੱਕਣਗੇ। ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ 20 ਜਨਵਰੀ ਦੀ ਦੁਪਹਿਰ ਤਕ ਅਮਰੀਕਾ ਵਲੋਂ ਨਜ਼ਰਬੰਦ ਕੀਤੇ ਗਏ ਕਈ ਸਿਆਸੀ ਕੈਦੀਆਂ ਅਤੇ ਹੋਰਾਂ ਨੂੰ ਰਿਹਾਅ ਕਰ ਦਿਤਾ ਜਾਵੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਕਿਊਬਾ ਸਰਕਾਰ ਅਤੇ ਕੈਥੋਲਿਕ ਚਰਚ ਵਿਚਾਲੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਇਹ ਕਦਮ ਚੁੱਕਣ ਨਾਲ ਰਾਸ਼ਟਰਪਤੀ ਬਾਈਡਨ ਕਈ ਵਿਸ਼ਵ ਨੇਤਾਵਾਂ ਅਤੇ ਖ਼ਾਸ ਤੌਰ ’ਤੇ ਲਾਤੀਨੀ ਅਮਰੀਕਾ ਦੇ ਨੇਤਾਵਾਂ ਦੇ ਚਹੇਤੇ ਬਣ ਰਹੇ ਹਨ।
ਬਾਈਡਨ ਵੱਲੋਂ ਕਿਊਬਾ ਤੋਂ ਦਹਿਸ਼ਤੀ ਸਰਪ੍ਰਸਤ ਦੇਸ਼ ਦਾ ਦਰਜਾ ਹਟਾਉਣ ਦੀ ਤਿਆਰੀ

Published:






