ਸੁਨੀਤਾ ਵਿਲੀਅਮਜ਼ ਦੀਆਂ ਧਰਤੀ ‘ਤੇ ਪਰਤਣ ਦੀਆਂ ਉਮੀਦਾਂ ਸਬੰਧੀ ‘ਨਾਸਾ’ ਵੱਲੋਂ ਤਾਜ਼ਾ ਅਪਡੇਟ ਜਾਰੀ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ‘ਤੇ ਰੁਕੀ ਨਾਸਾ ਦੀ ਭਾਰਤੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਪਰਤਣ ਦੀਆਂ ਉਮੀਦਾਂ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਨਾਸਾ ਦਾ ਕਹਿਣਾ ਹੈ ਕਿ ਦੋਵੇਂ ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ਤੋਂ ਧਰਤੀ ‘ਤੇ ਪਰਤਣ ਲਈ ‘ਲੰਮਾ ਸਮਾਂ’ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਇਸ ਸਾਲ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ‘ਤੇ ਸਪੇਸ ਸਟੇਸ਼ਨ ਲਈ ਇੱਕ ਟੈਸਟ ਫਲਾਈਟ ‘ਤੇ ਉਡਾਣ ਭਰੀ ਸੀ। ਇਹ ਦੋਵੇਂ 6 ਜੂਨ ਨੂੰ ਪੁਲਾੜ ਸਟੇਸ਼ਨ ‘ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇਕ ਹਫਤੇ ਬਾਅਦ ਧਰਤੀ ‘ਤੇ ਪਰਤਣਾ ਸੀ ਪਰ ਇਕ ਸਟਾਰਲਾਈਨਰ ‘ਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਰੋਕ ਦਿੱਤੀ ਗਈ ਸੀ। ਪਿਛਲੇ ਸਤੰਬਰ, ਸਟਾਰਲਾਈਨਰ ਨੂੰ ਇਸ ਦੇ ਚਾਲਕ ਦਲ ਦੇ ਬਿਨਾਂ ਧਰਤੀ ‘ਤੇ ਲਿਆਂਦਾ ਗਿਆ ਸੀ। ਨਾਸਾ ਨੇ ਕਿਹਾ ਸੀ ਕਿ ਸੁਰੱਖਿਆ ਨੂੰ ਧਿਆਨ ‘ਚ ਰਖਦੇ ਹੋਏ ਪੁਲਾੜ ਯਾਤਰੀ ਨੂੰ ਵਾਪਸ ਨਾ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਵੀ ਦਸਿਆ ਗਿਆ ਕਿ ਫਰਵਰੀ 2025 ਵਿਚ ਵਿਲੀਅਮਜ਼ ਅਤੇ ਵਿਲਮੋਰ ਨੂੰ ਧਰਤੀ ‘ਤੇ ਲਿਆਉਣ ਦੀ ਯੋਜਨਾ ਹੈ।

Read News Paper

Related articles

spot_img

Recent articles

spot_img