ਨਾਟੋ ਫ਼ੰਡਿੰਗ ’ਚ ਕਟੌਤੀ ਦੀਆਂ ਰਿਪੋਰਟਾਂ ਨੂੰ ਅਮਰੀਕਾ ਨੇ ਰੱਦ ਕੀਤਾ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਟੈਮੀ ਬਰੂਸ ਨੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਲਈ ਅਮਰੀਕੀ ਫ਼ੰਡਿੰਗ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇੱਕ ਪ੍ਰੈਸ ਬ੍ਰੀਫਿੰਗ ਦੌਰਾਨ, ਬਰੂਸ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨਾਟੋ ਪ੍ਰਤੀ ਵਚਨਬੱਧ ਹੈ ਅਤੇ ਇਸ ਦਾ ਉਦੇਸ਼ ਜੰਗ ਲੜਨ ਜਾਂ ਉਨ੍ਹਾਂ ਨੂੰ ਫ਼ੰਡ ਦੇਣ ਵਿੱਚ ਮਦਦ ਕਰਨ ਦੀ ਬਜਾਏ ਰੋਕਥਾਮ ਵਜੋਂ ਫ਼ੌਜੀ ਗੱਠਜੋੜ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਾਟੋ ਦਾ ਉਦੇਸ਼ ਬੁਰੇ ਲੋਕਾਂ ਨੂੰ ਨੁਕਸਾਨਦੇਹ ਕਾਰਵਾਈਆਂ ਕਰਨ ਤੋਂ ਰੋਕਣ ਲਈ ਇੱਕ ਸਮੂਹਿਕ ਰੱਖਿਆ ਵਿਧੀ ਬਣਾਉਣਾ ਹੈ। ਉਨ੍ਹਾਂ ਕਿਹਾ,‘‘ਅਮਰੀਕਾ ਵੱਲੋਂ ਨਾਟੋ ਨੂੰ ਫ਼ੰਡਿੰਗ ਵਿੱਚ ਕਟੌਤੀ ਕਰਨ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਸੱਚਾਈ ਤੋਂ ਬਹੁਤ ਦੂਰ ਹਨ। ਅਜਿਹੀਆਂ ਕਹਾਣੀਆਂ ‘ਡਰ ਫੈਲਾਉਣ’ ਤੋਂ ਇਲਾਵਾ ਕੁਝ ਨਹੀਂ ਹਨ, ਜੋ ਕੁਦਰਤੀ ਤੌਰ ’ਤੇ ਚਿੰਤਾ ਦਾ ਕਾਰਨ ਬਣਦੀਆਂ ਹਨ ਅਤੇ ਜਦੋਂ ਰਾਸ਼ਟਰਪਤੀ ਟਰੰਪ ਕਾਂਗਰਸ ਨੂੰ ਆਪਣਾ ਬਜਟ ਪ੍ਰਸਤਾਵ ਭੇਜਣਗੇ ਤਾਂ ਇਸ ’ਤੇ ਚਰਚਾ ਕਰਨ ਦੇ ਕਾਫ਼ੀ ਮੌਕੇ ਹੋਣਗੇ।’’

Read News Paper

Related articles

spot_img

Recent articles

spot_img