(ਓਟਾਵਾ/ਪੰਜਾਬ ਪੋਸਟ)
ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ‘ਤੇ ਸਖ਼ਤ ਚੇਤਾਵਨੀ ਦਿੱਤੀ ਹੈ। ਜਗਮੀਤ ਸਿੰਘ ਨੇ ਐਕਸ ‘ਤੇ ਇਕ ਵੀਡੀਓ ‘ਚ ਕਿਹਾ ਹੈ ਕਿ ‘ਮੇਰੇ ਕੋਲ ਡੋਨਾਲਡ ਟਰੰਪ ਲਈ ਇੱਕ ਸੰਦੇਸ਼ ਹੈ। ਸਾਡਾ ਦੇਸ਼ ਕੈਨੇਡਾ ਵਿਕਣ ਲਈ ਨਹੀਂ ਹੈ, ਨਾ ਹੁਣ ਅਤੇ ਨਾ ਹੀ ਭਵਿੱਖ ਵਿੱਚ ਬਲਕਿ ਅਸੀਂ ਚੰਗੇ ਗੁਆਂਢੀ ਹਾਂ। ਜੇ ਤੁਸੀਂ ਕੈਨੇਡਾ ਨਾਲ ਟਕਰਾਅ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ’। ਇਸੇ ਵੀਡੀਓ ਵਿੱਚ, ਐਨਡੀਪੀ ਨੇਤਾ ਜਗਮੀਤ ਸਿੰਘ ਨੇ ਇਹ ਵੀ ਕਿਹਾ ਹੈ ਕਿ ਕੈਨੇਡੀਅਨਾਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਉਹ ਇਸ ਨੂੰ ਬਚਾਉਣ ਲਈ ਵੀ ਤਿਆਰ ਹਨ। ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਅਮਰੀਕਾ ਕੈਨੇਡਾ ‘ਤੇ ਟੈਰਿਫ ਲਗਾਏਗਾ ਤਾਂ ਓਹ ਵੀ ਜਵਾਬੀ ਕਾਰਵਾਈ ਕਰਨਗੇ। ਉਨ੍ਹਾਂ ਨੇ ਲਾਸ ਏਂਜਲਸ ਵਿੱਚ ਲੱਗੀ ਅੱਗ ਵਿੱਚ ਕੈਨੇਡਾ ਦੀ ਅਮਰੀਕਾ ਨੂੰ ਮਦਦ ਦਾ ਵੀ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ, ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਸਬੰਧੀ ਗੱਲ ਕੀਤੀ ਸੀ।
ਐਨ.ਡੀ.ਪੀ ਦੇ ਆਗੂ ਜਗਮੀਤ ਸਿੰਘ ਵੱਲੋਂ ਡੋਨਾਲਡ ਟਰੰਪ ਨੂੰ ਕੈਨੇਡਾ ਵਾਲੇ ਮਸਲੇ ਉੱਤੇ ਸੰਦੇਸ਼ ਜਾਰੀ

Published:






