ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਲੋਕ ਸਭਾ ’ਚ ਲਗਾਤਾਰ 9ਵਾਂ ਬਜਟ ਪੇਸ਼

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੇਂਦਰੀ ਮਲਾਈ ਬਜਟ ਪੇਸ਼ ਪੇਸ਼ ਕਰਦੇ ਹੋਏ ‘ਵਿਕਸਿਤ ਭਾਰਤ’ ਲਈ ਨਿਰਮਾਣ ਨੂੰ ਹੁਲਾਰਾ ਦੇਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ, ਆਲਮੀ ਡੇਟਾ ਕੇਂਦਰਾਂ ਲਈ ਟੈਕਸ ਛੋਟ ਦਿੱਤੀ ਅਤੇ ਖੇਤੀ ਤੇ ਸੈਰ-ਸਪਾਟਾ ਖੇਤਰਾਂ ਲਈ ਪ੍ਰੋਤਸਾਹਨ ਦਾ ਐਲਾਨ ਕੀਤਾ ਹੈ। ਉਨ੍ਹਾਂ 53.5 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਿਸ ਨੂੰ ਵਧਦੇ ਆਲਮੀ ਜੋਖ਼ਮਾਂ ਵਿਚਾਲੇ ਵਿਕਾਸ ਬਰਕਰਾਰ ਰੱਖਣ ਲਈ ਲੰਮੇ ਸਮੇਂ ਦੇ ਖਾਕੇ ਵਜੋਂ ਦੇਖਿਆ ਜਾ ਰਿਹਾ ਹੈ। ਪੱਛਮੀ ਬੰਗਾਲ ਅਤੇ ਤਾਮਿਲਨਾਡੂ ਸਮੇਤ ਪੰਜ ਰਾਜਾਂ ’ਚ ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਬਾਵਜੂਦ ਲੋਕ ਲੁਭਾਊ ਐਲਾਨਾਂ ਤੋਂ ਪ੍ਰਹੇਜ਼ ਕਰਦਿਆਂ ਆਰਥਕ ਮਜ਼ਬੂਤੀਕਰਨ ਤੇ ਬੁਨਿਆਦੀ ਢਾਂਚੇ ’ਤੇ ਖਰਚ ਜਾਰੀ ਰੱਖਣ ਦਾ ਸੰਕੇਤ ਦਿੱਤਾ ਗਿਆ। ਲੋਕ ਸਭਾ ’ਚ ਲਗਾਤਾਰ 9ਵਾਂ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਸੀਤਾਰਾਮਨ ਨੇ ਤਕਰੀਬਨ 90 ਮਿੰਟ ਦੇ ਭਾਸ਼ਣ ਵਿੱਚ ‘ਵਿਕਸਿਤ ਭਾਰਤ’ ਬਣਾਉਣ ਲਈ ਪ੍ਰਮੁੱਖ ਯੋਜਨਾਵਾਂ ਜਿਵੇਂ ਰੁਜ਼ਗਾਰ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਭਵਿੱਖ ਦੀਆਂ ਤਕਨੀਕਾਂ ਨੂੰ ਰਵਾਇਤੀ ਉਦਯੋਗਾਂ ਨਾਲ ਏਕੀਕ੍ਰਿਤ ਕਰਨ ਦਾ ਐਲਾਨ ਕੀਤਾ। ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਜ਼ੋਰ ਦਿੰਦਿਆਂ ਪੂੰਜੀਗਤ ਖਰਚਾ ਮਾਲੀ\ ਸਾਲ 2026 ’ਚ ਪਹਿਲਾਂ ਤੋਂ ਹੀ ਰਿਕਾਰਡ 11.2 ਲੱਖ ਕਰੋੜ ਰੁਪਏ ਤੋਂ ਵਧਾ ਕੇ ਅਗਲੇ ਸਾਲ ਲਈ 12.2 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਮੰਤਰੀ ਵੱਲੋਂ ਐਲਾਨੇ ਕਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਚ 7 ਉੱਚ ਰਫ਼ਤਾਰ ਵਾਲੇ ਰੇਲ ਕਾਰੀਡੋਰ ਬਣਾਉਣ ਦੀ ਯੋਜਨਾ ਵੀ ਸ਼ਾਮਲ ਹੈ ਜਦਕਿ ਰੱਖਿਆ ਖਰਚ ’ਚ ਪਿਛਲੇ ਸਾਲ ਮੁਕਾਬਲੇ ਤਕਰੀਬਨ 5ਵਾਂ ਹਿੱਸਾ ਵਾਧਾ ਹੋਇਆ ਹੈ। ਇਸ ਬਜਿਤ ਤਹਿਤ, ਸਸਤੀਆਂ ਹੋਈਆਂ ਚੀਜ਼ਾਂ ਵਿੱਚ ਰੈਡੀਮੇਡ ਕੱਪੜੇ, ਸੋਲਰ ਨਾਲ ਸੰਬੰਧਿਤ ਸਮਾਨ, ਵੱਡੀਆਂ ਬਿਮਾਰੀਆਂ ਦੀਆਂ ਦਵਾਈਆਂ, ਕੈਂਸਰ ਦੀ ਦਵਾਈ, ਮੋਬਾਈਲ ਬੈਟਰੀਆਂ, ਚਾਰਜਰ, ਜੁੱਤੇ ਅਤੇ ਚਮੜੇ ਦੀਆਂ ਵਸਤਾਂ, ਵਿਦੇਸ਼ ਯਾਤਰਾ ਅਤੇ ਸੀਐਨਜੀ ਸ਼ਾਮਲ ਹਨ। ਦੂਜੇ ਬੰਨੇ, ਸ਼ਰਾਬ, ਸਕਰੈਪ, ਖਣਿਜ ਪਦਾਰਠ ਅਤੇ ਸਿਗਰਟ ਵਰਗੇ ਉਤਪਾਦ ਮਹਿੰਗੇ ਹੋਏ ਹਨ।

Read News Paper

Related articles

spot_img

Recent articles

spot_img