ਤੇਹਰਾਨ/ਪੰਜਾਬ ਪੋਸਟ
ਅੱਜ ਸਵੇਰੇ ਇਜ਼ਰਾਈਲੀ ਹਵਾਈ ਸੈਨਾ (ਆਈ.ਡੀ.ਐਫ) ਨੇ ਈਰਾਨ ਦੀ ਰਾਜਧਾਨੀ ਤੇਹਰਾਨ ‘ਤੇ “ਵਿਆਪਕ ਪੱਧਰ ਦੇ ਹਮਲੇ” ਸ਼ੁਰੂ ਕੀਤੇ ਹਨ। ਰਿਪੋਰਟਾਂ ਅਨੁਸਾਰ ਤੇਹਰਾਨ ਦੇ ਪੰਜ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਇਹ ਹਮਲਾ ਈਰਾਨ ਵੱਲੋਂ ਇਜ਼ਰਾਈਲ ਦੇ ਡਿਮੋਨਾ ਪ੍ਰਮਾਣੂ ਖੋਜ ਕੇਂਦਰ ਨੇੜੇ ਕੀਤੀ ਗਈ ਮਿਜ਼ਾਈਲ ਬਾਰਿਸ਼ ਦੇ ਜਵਾਬ ਵਿੱਚ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਈਰਾਨ ਦੇ ਨਤਾਂਜ਼ ਪ੍ਰਮਾਣੂ ਪਲਾਂਟ ‘ਤੇ ਵੀ ਵੱਡਾ ਹਮਲਾ ਹੋਇਆ ਸੀ। ਇਸ ਗੱਲ ਦੀ ਵੀ ਆਲਮੀ ਤੌਰ ‘ਤੇ ਪੁਸ਼ਟੀ ਕੀਤੀ ਹੈ ਕਿ ਅਜੇ ਤੱਕ ਕੋਈ ਰੇਡੀਏਸ਼ਨ ਲੀਕ ਨਹੀਂ ਹੋਈ, ਪਰ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਨਾਲ ਦੁਨੀਆ ‘ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਓਧਰ, ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਵੀਲ ਕੁੱਲ ਦੁਨੀਆ 1970 ਦੇ ਦਹਾਕੇ ਤੋਂ ਵੀ ਵੱਡੇ ਊਰਜਾ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਇਜ਼ਰਾਈਲ ਵੱਲੋਂ ਤੇਹਰਾਨ ‘ਤੇ ਵੱਡੇ ਹਵਾਈ ਹਮਲੇ ਉਪਰੰਤ ਬਣਿਆ ਪ੍ਰਮਾਣੂ ਤਣਾਅ

Published:






