ਵੰਨ ਬੀਟ ਮੈਡੀਕਲ ਗਰੁੱਪ ਵੱਲੋਂ ਮੈਰਾਥਨ 2025 ਦਾ ਸਫਲ ਆਯੋਜਨ

Published:

Rate this post

ਭੀਰਾ ਖੇੜੀ/ਪੰਜਾਬ ਪੋਸਟ

ਆਧੁਨਿਕ ਸਮਾਜ ਵਿੱਚ ਵਧ ਰਹੇ ਮਾਨਸਿਕ ਤਣਾਅ ਨੂੰ ਘਟਾਉਣ ਦਾ ਅਹਿਮ ਸੰਦੇਸ਼ ਦਿੰਦੇ ਹੋਏ ਵੰਨ ਬੀਟ ਮੈਡੀਕਲ ਗਰੁੱਪ ਭੀਰਾ ਖੇੜੀ, ਉੱਤਰ ਪ੍ਰਦੇਸ਼ ਵੱਲੋਂ ਪਿਛਲੇ ਦਿਨੀਂ ਮੈਰਾਥਨ 2025 ਦਾ ਸਫਲ ਆਯੋਜਨ ਕਰਵਾਇਆ ਗਿਆ। ਇਸ ਮੌਕੇ ਵੰਨ ਬੀਟ ਕਾਲਜ ਆਫ਼ ਮੈਡੀਕਲ ਸਾਇੰਸਜ਼, ਛੱਜੂ ਰਾਮ ਕੇਨ ਗ੍ਰੋਅਰਜ਼ ਇੰਟਰ ਕਾਲਜ, ਆਦਰਸ਼ ਜਨਤਾ ਇੰਟਰ ਕਾਲਜ, ਵਿਵੇਕਾਨੰਦ ਅਕੈਡਮੀ ਅਤੇ ਅਕਾਲ ਅਕੈਡਮੀ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਇਸ ਤੀਜੀ ਮੈਰਾਥਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਮੈਰਾਥਨ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੀ ਵਰਦੀ ਉੱਤੇ ਉੱਕਰੇ ‘ਤਣਾਅ ਘਟਾਓ, ਵਧੇਰੇ ਮੁਸਕਰਾਓ’ ਦਾ ਸੁਨੇਹਾ ਬਖੂਬੀ ਰੂਪਮਾਨ ਕੀਤਾ ਅਤੇ ਮੌਜੂਦਾ ਸਮੇਂ ਦਾ ਇੱਕ ਅਹਿਮ ਵਿਸ਼ਾ ਵੀ ਉਜਾਗਰ ਕਰਦਿਆਂ ਇਸ ਬੰਨੇ ਸਭ ਦਾ ਧਿਆਨ ਦੁਆਇਆ। ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੰਨ ਬੀਟ ਮੈਡੀਕਲ ਗਰੁੱਪ ਦੇ ਸੰਸਥਾਪਕ ਚੇਅਰਮੈਨ, ਸਰਦਾਰ ਬਹਾਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨਾਂ ਦੁਆਰਾ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

Read News Paper

Related articles

spot_img

Recent articles

spot_img