ਲਿਸਬਨ/ਪੰਜਾਬ ਪੋਸਟ
ਪੁਰਤਗਾਲ ਵਿਚ ਰਹਿ ਰਹੇ ਵਿਦੇਸ਼ੀਆਂ ’ਤੇ ਵੱਡਾ ਸੰਕਟ ਛਾ ਗਿਆ ਹੈ। ਪੁਰਤਗਾਲ ਸਰਕਾਰ ਨੇ ਪੁਰਤਗਾਲ ਵਿਚ ਗੁਪਤ ਰੂਪ ਵਿਚ ਰਹਿ ਰਹੇ 18 ਹਜ਼ਾਰ ਤੋਂ ਵੱਧ ਵਿਦੇਸ਼ੀਆਂ ਨੂੰ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਹੈ। ਪੁਰਤਗਾਲ ਵਿਚ 18 ਮਈ ਨੂੰ ਮੱਧਕਾਲੀ ਚੋਣਾਂ ਹੋਣੀਆਂ ਹਨ। ਇਸ ਵਿੱਚ ਇਮੀਗ੍ਰੇਸ਼ਨ ਅਤੇ ਗੈਰ ਕਾਨੂੰਨੀ ਪ੍ਰਵਾਸ ਵੀ ਇੱਕ ਵੱਡਾ ਮੁੱਦਾ ਬਣ ਗਿਆ ਹੈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਂਟੋਨੀਓ ਲੀਟੋ ਅਮਰੋ ਨੇ ਕਿਹਾ ਕਿ ਕਾਰਜਕਾਰੀ ਸਰਕਾਰ ਜਲਦੀ ਹੀ ਇਸ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕਰੇਗੀ। ਸ਼ੁਰੂ ਵਿਚ, ਲਗਭਗ 4,500 ਵਿਦੇਸ਼ੀਆਂ ਨੂੰ ਅਪਣੀ ਮਰਜ਼ੀ ਨਾਲ ਦੇਸ਼ ਛੱਡਣ ਦਾ ਹੁਕਮ ਦਿੱਤਾ ਜਾਵੇਗਾ। ਉਨ੍ਹਾਂ ਨੂੰ ਪੁਰਤਗਾਲ ਛੱਡਣ ਲਈ 20 ਦਿਨ ਦਿੱਤੇ ਜਾਣਗੇ।
ਅਮਰੀਕਾ ਤੋਂ ਬਾਅਦ ਹੁਣ ਪੁਰਤਗਾਲ ਵੀ ਮੋੜੇਗਾ ਗੈਰ ਕਾਨੂੰਨੀ ਪਰਵਾਸੀ

Published:






