(ਨੁਆਕਸ਼ੋਤ, ਪੰਜਾਬ ਪੋਸਟ)
ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਇਨੀਂ ਦਿਨੀਂ ਅਫਰੀਕਨ ਦੇਸ਼ ਮੌਰੀਟਾਨੀਆ ਦੀ ਯਾਤਰਾ ਉੱਤੇ ਗਏ ਹੋਏ ਹਨ ਇਸ ਦੌਰਾਨ ਉਨਾਂ ਨੇ ਭਾਰਤ ਅਤੇ ਮੌਰੀਟਾਨੀਆ ਦਰਮਿਆਨ ਕੂਟਨੀਤਕ ਸਿਖਲਾਈ ਅਤੇ ਵੀਜ਼ਾ ਛੋਟ ਸਮੇਤ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਰਾਸ਼ਟਰਪਤੀ ਮੁਰਮੂ ਨੇ ਨੁਆਕਸ਼ੋਤ ਸਥਿਤ ਓਥੋਂ ਦੇ ਰਾਸ਼ਟਰਪਤੀ ਭਵਨ ’ਚ ਮੌਰੀਟਾਨੀਆ ਦੇ ਆਪਣੇ ਹਮਰੁਤਬਾ ਮੁਹੰਮਦ ਔਲਦ ਗਜੌਨੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗਾਂ ਬਾਰੇ ਚਰਚਾ ਕੀਤੀ। ਇਸ ਯਾਤਰਾ ਦਾ ਖਾਸ ਇਤਿਹਾਸਕ ਪਹਿਲੂ ਇਹ ਹੈ ਕਿ ਸੰਨ 1960 ’ਚ ਮੌਰੀਟਾਨੀਆ ਦੇਸ਼ ਦੇ ਆਜ਼ਾਦ ਹੋਣ ਮਗਰੋਂ ਕਿਸੇ ਭਾਰਤੀ ਆਗੂ ਦੀ ਓਸ ਦੇਸ਼ ਵਿੱਚ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਅਫਰੀਕਨ ਦੇਸ਼ ਮੌਰੀਟਾਨੀਆ ਦੀ ਯਾਤਰਾ ਨੇ ਰਚਿਆ ਇਤਿਹਾਸ

Published: