ਪੁਲਾੜ ਦੇ ਖੇਤਰ ਵਿੱਚ ਅੱਜ ‘ਨਾਸਾ’ ਦੇ ਨਾਂਅ ਨਾਲ ਜੁੜ ਰਹੀ ਇੱਕ ਅਹਿਮ ਪ੍ਰਾਪਤੀ

Published:

Rate this post

ਨਿਊਯਾਰਕ/ਪੰਜਾਬ ਪੋਸਟ
‘ਨਾਸਾ’ ਦਾ ਪਾਰਕਰ ਸੋਲਰ ਪ੍ਰੋਬ ਹੁਣ ਤਕ ਕਿਸੇ ਵੀ ਮਨੁੱਖ ਦੁਆਰਾ ਬਣਾਏ ਪੁਲਾੜ ਯਾਨ ਨਾਲੋਂ ਸੂਰਜ ਦੇ ਨੇੜੇ ਪਹੁੰਚਣ ਵਾਲਾ ਹੈ। ਇਹ ਇਕ ਅਦਭੁਤ ਵਿਗਿਆਨਕ ਪ੍ਰਾਪਤੀ ਹੋਵੇਗੀ। ਹੁਣ ਤਕ ਕੋਈ ਵੀ ਮਨੁੱਖ ਦੁਆਰਾ ਬਣਾਈ ਗਈ ਵਸਤੂ ਸੂਰਜ ਦੇ ਇੰਨੇ ਨੇੜੇ ਨਹੀਂ ਪਹੁੰਚੀ ਹੈ। ਨਾਸਾ ਦਾ ਪਾਰਕਰ ਸੋਲਰ ਪ੍ਰੋਬ 24 ਦਸੰਬਰ ਨੂੰ ਸੂਰਜ ਦੇ ਬਹੁਤ ਨੇੜੇ ਤੋਂ ਲੰਘੇਗਾ। ਇਹ ਹੁਣ ਤਕ ਦੀ ਸੂਰਜ ਦੇ ਨੇੜੇ ਦੀ ਸੱਭ ਤੋਂ ਨਜ਼ਦੀਕੀ ਉਡਾਣ ਹੋਵੇਗੀ, ਜਦੋਂ ਇਹ ਪੁਲਾੜ ਯਾਨ ਸੂਰਜ ਦੀ ਸਤ੍ਹਾ ਤੋਂ ਸਿਰਫ਼ 62 ਲੱਖ ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ। ਪਾਰਕਰ ਸੋਲਰ ਪ੍ਰੋਬ ਮਿਸ਼ਨ ਸੂਰਜ ਦੇ ਰਹੱਸਾਂ ਨੂੰ ਸੁਲਝਾਉਣ ਅਤੇ ਪੁਲਾੜ ਵਿਚ ਮੌਸਮ ਦੀਆਂ ਘਟਨਾਵਾਂ ਨੂੰ ਸਮਝਣ ਲਈ ਲਾਂਚ ਕੀਤਾ ਗਿਆ ਸੀ। ਇਸ ਨੂੰ ਅਗਸਤ 2018 ਵਿਚ ਲਾਂਚ ਕੀਤਾ ਗਿਆ ਸੀ ਅਤੇ ਇਹ ਸੱਤ ਸਾਲਾਂ ਦਾ ਮਿਸ਼ਨ ਹੈ ।

Read News Paper

Related articles

spot_img

Recent articles

spot_img