ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਦੇ ਸਰਕਾਰੀ ਬੱਸ ਕਾਮਿਆਂ, ਪੀਆਰਟੀਸੀ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ 28 ਨਵੰਬਰ ਤੋਂ ਸ਼ੁਰੂ ਕੀਤੀ ਗਈ ਰਾਜ ਵਿਆਪੀ ਹੜਤਾਲ ਅੱਜ ਪੰਜਵੇਂ ਦਿਨ ਸਮਾਪਤ ਕਰ ਦਿੱਤੀ ਗਈ। ਇਸ ਸਬੰਧੀ ਭਾਵੇਂ ਸਮਝੌਤਾ ਤਾਂ 30 ਨਵੰਬਰ ਦੀ ਸ਼ਾਮ ਨੂੰ ਹੀ ਹੋ ਗਿਆ ਸੀ, ਪ੍ਰੰਤੂ ਸਰਕਾਰ ਅਤੇ ਯੂਨੀਅਨ ਦੇ ਦਰਮਿਆਨ ਇੱਕ ਕਸੂਤਾ ਪੇਸ਼ ਫਸ ਗਿਆ ਸੀ। ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਪਹਿਲਾਂ ਵਰਕਰ ਡਿਊਟੀਆਂ ਜੁਆਇਨ ਕਰਨ ਫੇਰ ਬਹਾਲ ਕਰਾਂਗੇ ਜਦਕਿ ਯੂਨੀਅਨ ਦਾ ਕਹਿਣਾ ਸੀ ਕਿ ਪਹਿਲਾਂ ਬਹਾਲੀ ਅਤੇ ਰਿਹਾਈ ਹੋਵੇ ਉਸ ਤੋਂ ਬਾਅਦ ਉਹ ਡਿਊਟੀ ਜੁਆਇਨ ਕਰਨਗੇ। ਇਸ ਦਰਮਿਆਨ, ਅੱਜ ਦੋਵਾਂ ਧਿਰਾਂ ਨੇ ਕੋਈ ਵਿਚਕਾਰਲਾ ਰਾਹ ਕੱਢਦਿਆਂ, ਦੁਪਹਿਰ 1 ਵਜੇ ਹੜਤਾਲ ਖ਼ਤਮ ਕਰ ਦਿੱਤੀ। ਹੜਤਾਲ ਵਾਪਸੀ ਤੋਂ ਬਾਅਦ ਵਰਕਰਾਂ ਨੇ ਡਿਊਟੀਆਂ ਸੰਭਾਲ ਲਈਆਂ ਤੇ 100 ਫੀਸਦੀ ਬੱਸਾਂ ਮੁੜ ਤੋਂ ਸੜਕਾਂ ‘ਤੇ ਚੱਲ ਪਈਆਂ।
ਪੰਜਾਬ ਦੇ ਸਰਕਾਰੀ ਬੱਸ ਕਾਮਿਆਂ ਦੀ ਹੜਤਾਲ ਪੰਜ ਦਿਨ ਬਾਅਦ ਸਮਾਪਤ ਹੋਈ

Published:






