ਦਿੱਲੀ/ਪੰਜਾਬ ਪੋਸਟ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਮਾਜਵਾਦੀ ਪਾਰਟੀ ਮਹਾਰਾਸ਼ਟਰ ਤੋਂ ਵਿਧਾਇਕ ਅਬੂ ਆਜ਼ਮੀ ਵਲੋਂ ਔਰੰਗਜ਼ੇਬ ਨੂੰ ਇੱਕ ਚੰਗਾ ਇਨਸਾਨ ਕਹੇ ਜਾਣ ‘ਤੇ ਸਖ਼ਤ ਇਤਰਾਜ਼ ਕੀਤਾ ਹੈ। ਸੰਧੂ ਨੇ ਕਿਹਾ ਕਿ ਔਰੰਗਜ਼ੇਬ ਨੇ ਸਿੱਖਾਂ ਲਈ ਇੰਨੀ ਕਰੂਰਤਾ ਦਿਖਾਈ ਪਰ ਅੱਜ ਉਸ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਸੁਭਾਵਿਕ ਸਿੱਖਾਂ ਦੀ ਭਾਵਨਾਵਾਂ ਦੁਖੀ ਹੋਈਆਂ ਹਨ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਔਰੰਗਜ਼ੇਬ ਨੇ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ, ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਵੀ ਕੈਦ ਕੀਤਾ ਅਤੇ ਗੱਦੀ ਲਈ ਆਪਣੇ ਭਰਾ ਨੂੰ ਵੀ ਕਤਲ ਕਰ ਦਿੱਤਾ ਅਤੇ ਸਿੱਖ ਇਤਿਹਾਸ ਵਿੱਚ ਉਸ ਦਾ ਸਿਰਫ ਨਾਂਹ ਪੱਖੀ ਜ਼ਿਕਰ ਆਉਂਦਾ ਹੈ। ਇਸ ਬਾਰੇ ਸਤਨਾਮ ਸਿੰਘ ਸੰਧੂ ਨੇ ਕਾਂਗਰਸ ਪਾਰਟੀ ਅਤੇ ਸਾਥੀ ਪਾਰਟੀਆਂ ਕੋਲੋਂ ਵੀ ਜਵਾਬ ਮੰਗਿਆ ਹੈ ਕਿ ਉਹ ਇਸ ਵਿਸ਼ੇ ਉੱਤੇ ਕੀ ਕਹਿੰਦੇ ਹਨ।