ਭਾਰਤੀਆਂ ਦੇ ਅਮਰੀਕੀ ਵਿਦਿਆਰਥੀ ਵੀਜ਼ਾ ਹਾਸਲ ਕਰਨ ਦੇ ਅੰਕੜਿਆਂ ਵਿੱਚ 27% ਕਮੀ ਆਈ

Published:

Rate this post

ਕਰੋਨਾ ਕਾਲ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਉੱਤੇ ਆਇਆ ਅੰਕੜਾ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਮੌਜੂਦਾ ਵਰ੍ਹੇ ਭਾਵ ਸਾਲ 2025 ਵਿੱਚ ਭਾਰਤੀਆਂ ਦੇ ਲਿਹਾਜ਼ ਨਾਲ ਅਮਰੀਕੀ ਵਿਦਿਆਰਥੀ ਵੀਜ਼ਾ ਸੀਜ਼ਨ ਆਮ ਨਾਲੋਂ ਮੱਠਾ ਨਜ਼ਰ ਆ ਰਿਹਾ ਹੈ ਅਤੇ ਨਵੇਂ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮਾਰਚ ਅਤੇ ਮਈ ਦੇ ਵਿਚਕਾਰ ਐਫ-ਵੰਨ ਵੀਜ਼ਾ ਹਾਸਲ ਕਾਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 27 ਪ੍ਰਤੀਸ਼ਤ ਦੀ ਗਿਰਾਵਟ ਦਰਜ ਹੋਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ, ਇਸ ਤਿੰਨ ਮਹੀਨਿਆਂ ਦੇ ਵਕਫੇ ਵਿੱਚ ਭਾਰਤੀ ਨਾਗਰਿਕਾਂ ਨੂੰ ਸਿਰਫ 9,906 ਐਫ-ਵੰਨ ਵੀਜ਼ਾ ਜਾਰੀ ਕੀਤੇ ਗਏ ਸਨ, ਜੋ ਕਿ 2022 ਦੇ ਕੋਵਿਡ ਤੋਂ ਬਾਅਦ ਦੇ ਸਭ ਤੋਂ ਘੱਟ ਪੱਧਰ ਨੂੰ ਦਰਸਾਉਂਦੇ ਹਨ, ਜਦੋਂ ਇਸੇ ਮਿਆਦ ਦੌਰਾਨ 10,894 ਵਿਦਿਆਰਥੀ ਵੀਜ਼ੇ ਦਿੱਤੇ ਗਏ ਸਨ। ਸਾਲ 2023 ਵਿੱਚ, ਇਹ ਅੰਕੜਾ 14,987 ਸੀ, ਅਤੇ ਪਿਛਲੇ ਸਾਲ 2024 ਵਿੱਚ, 13,478 ਦਾ ਅੰਕੜਾ ਦਰਜ ਹੋਇਆ ਸੀ। ਇਹ ਗਿਰਾਵਟ ਦੂਜੇ ਟਰੰਪ ਪ੍ਰਸ਼ਾਸਨ ਦੇ ਅਧੀਨ ਵਿਦਿਆਰਥੀ ਵੀਜ਼ਾ ਪ੍ਰਕਿਰਿਆਵਾਂ ਨੂੰ ਸਖ਼ਤ ਕਰਨ ਦੇ ਨਾਲ ਮੇਲ ਖਾਂਦੇ ਹਨ। ਭਾਰਤੀ ਵਿਦਿਆਰਥੀਆਂ, ਜਿਨ੍ਹਾਂ ਵਿੱਚੋਂ ਕੁਝ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸਨ, ਨੂੰ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਗੱਲਬਾਤ ਵਿੱਚ ਕਥਿਤ ਸ਼ਮੂਲੀਅਤ ਕਾਰਨ ਨਵੀਂ ਜਾਂਚ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇਸ ਦਰਮਿਆਨ, ਵਿਦਿਆਰਥੀਆਂ ਅਤੇ ਸਿੱਖਿਆ ਸਲਾਹਕਾਰਾਂ ਦਾ ਕਹਿਣਾ ਹੈ ਕਿ ਮੌਜੂਦਾ ਅਨਿਸ਼ਚਿਤਤਾ ਨਾ ਸਿਰਫ਼ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੜ ਚੋਣ ਦੇ ਆਲਮ ਨਾਲ ਜੁੜੀ ਹੋਈ ਹੈ, ਸਗੋਂ ਪਿਛਲੇ ਸਾਲ ਪਹਿਲਾਂ ਹੀ ਹੋ ਰਹੇ ਆਲਮੀ ਅਤੇ ਕੌਮੀ ਬਦਲਾਵਾਂ ਦੀ ਲੜੀ ਨਾਲ ਵੀ ਜੁੜੀ ਹੋਈ ਹੈ। ਕਈ ਸਿੱਖਿਆ ਸਲਾਹਕਾਰ ਇਸ ਸਾਲ ਦੇਰੀ ਦੇ ਮੁੱਖ ਕਾਰਨਾਂ ਵਜੋਂ ਵੀਜ਼ਾ ਪ੍ਰੋਸੈਸਿੰਗ ਸਮੇਂ ਵਿੱਚ ਵਾਧਾ ਅਤੇ ਇੰਟਰਵਿਊਆਂ ਵਿੱਚ ਵਿਰਾਮ ਵੱਲ ਵੀ ਕਾਰਨ ਵਜੋਂ ਇਸ਼ਾਰਾ ਕਰਦੇ ਹਨ।

Read News Paper

Related articles

spot_img

Recent articles

spot_img