ਮੁੰਬਈ/ਪੰਜਾਬ ਪੋਸਟ
ਮਰਹੂਮ ਅਜੀਤ ਪਵਾਰ ਦੀ ਪਤਨੀ ਰਾਜ ਸਭਾ ਮੈਂਬਰ ਸੁਨੇਤਰਾ ਪਵਾਰ, ਆਪਣੇ ਮਰਹੂਮ ਪਤੀ ਅਤੇ ਐੱਨਸੀਪੀ ਮੁਖੀ ਅਜੀਤ ਪਵਾਰ ਦੀ ਜਗ੍ਹਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਤਿਆਰ ਹਨ। ਉਹ ਤੜਕੇ ਆਪਣੇ ਪੁੱਤਰ ਪਾਰਥ ਦੇ ਨਾਲ ਦੱਖਣੀ ਮੁੰਬਈ ਵਿੱਚ ਆਪਣੇ ਸਵਰਗੀ ਪਤੀ ਦੀ ਸਰਕਾਰੀ ਰਿਹਾਇਸ਼ ‘ਦੇਵਗਿਰੀ’ ਪਹੁੰਚੇ। 62 ਸਾਲਾ ਸ੍ਰੀਮਤੀ ਪਵਾਰ ਨੂੰ ਅੱਜ ਦੁਪਹਿਰ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਚੁਣਿਆ ਜਾਵੇਗਾ ਅਤੇ ਉਹ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਤਿਆਰ ਹਨ।
ਮਰਹੂਮ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਬਣਨਗੇ ਉੱਪ ਮੁੱਖ ਮੰਤਰੀ

Published:






